ਜਲੰਧਰ ਜ਼ਿਮਨੀ ਚੋਣ : ‘ਆਪ’ ਤੇ ਕਾਂਗਰਸ ’ਵਿਚਾਲੇ ਸਖ਼ਤ ਟੱਕਰ, ਅਕਾਲੀ ਦਲ ਨੇ ਪਛਾੜੀ ਭਾਜਪਾ
Saturday, May 13, 2023 - 05:56 PM (IST)
ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਐਲਾਨੇ ਜਾ ਰਹੇ ਹਨ। ਜਲੰਧਰ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਉਮੀਦਵਾਰ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ, ਜਦਕਿ ਅਕਾਲੀ ਦਲ ਭਾਜਪਾ ਨੂੰ ਪਛਾੜ ਕੇ ਤੀਜੇ ਨੰਬਰ ’ਤੇ ਨਜ਼ਰ ਆ ਰਹੀ ਹੈ। ਅਕਾਲੀ ਦਲ ਤੋਂ ਬਿਨਾਂ ਚੋਣ ਮੈਦਾਨ ਵਿਚ ਉੱਤਰੀ ਭਾਜਪਾ ਨੇ ਪਹਿਲਾਂ ਅਕਾਲੀ ਦਲ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੂੰ 6322 ਵੋਟਾਂ ਨਾਲ ਅੱਗੇ ਚੱਲ ਰਹੀ ਸੀ ਪਰ 1 ਵਜੇ ਤੋਂ ਬਾਅਦ ਦੇ ਆਏ ਚੋਣ ਰੁਝਾਨ ਵਿਚ ਅਕਾਲੀ ਦਲ ਨੇ ਮੁੜ ਭਾਜਪਾ ਨੇ ਪਛਾੜਿਆ ਅਤੇ 18,698 ਦੇ ਕੇ ਫਰਕ ਨਾਲ ਅੱਗੇ ਨਿਕਲ ਗਈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਪਹਿਲੇ ਅਤੇ ਕਾਂਗਰਸ ਦੀ ਕਰਮਜੀਤ ਸਿੰਘ ਕੌਰ ਚੌਧਰੀ ਦੂਜੇ ਨੰਬਰ ’ਤੇ ਚੱਲ ਰਹੇ ਹਨ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਕਾਊਂਟਿੰਗ ਸੈਂਟਰ ਵਿਚ ਛਿੜਿਆ ਵਿਵਾਦ