ਜਲੰਧਰ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਇਹ ਵੱਡੀ ਰਾਹਤ

Wednesday, May 26, 2021 - 07:12 PM (IST)

ਜਲੰਧਰ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਇਹ ਵੱਡੀ ਰਾਹਤ

ਜਲੰਧਰ (ਪੁਨੀਤ)– ਦਿੱਲੀ ਜਾਣ ਵਾਲੇ ਯਾਤਰੀਆਂ ਲਈ ਰਾਹਤ ਭਰੀ ਖ਼ਬਰ ਆਈ ਹੈ। ਪੰਜਾਬ  ਰੋਡਵੇਜ਼ ਜਲੰਧਰ ਦੇ ਦੋਵਾਂ ਡਿਪੂਆਂ ਵੱਲੋਂ ਦਿੱਲੀ ਲਈ ਬੱਸਾਂ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸੇ ਲੜੀ ਵਿਚ ਬੁੱਧਵਾਰ ਨੂੰ ਜਲੰਧਰ ਤੋਂ ਦਿੱਲੀ ਲਈ 4 ਬੱਸਾਂ ਚਲਾਈਆਂ ਗਈਆਂ। ਵਧੇਰੇ ਟਰੇਨਾਂ ਬੰਦ ਹੋਣ ਕਾਰਨ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਸੀ, ਜਿਸ ਨੂੰ ਧਿਆਨ ਵਿਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਇਸ ਲੜੀ ਵਿਚ ਜਲੰਧਰ ਤੋਂ ਡਿਪੂ-1 ਦੀਆਂ 2 ਬੱਸਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਦਾ ਸਮਾਂ ਸਵੇਰੇ 6.10 ਵਜੇ ਅਤੇ ਦੁਪਹਿਰ ਨੂੰ 3.30 ਵਜੇ ਹੋਵੇਗਾ। ਡਿਪੂ-2 ਦੀਆਂ ਵੀ 2 ਬੱਸਾਂ ਚੱਲਣਗੀਆਂ, ਜਿਹੜੀਆਂ ਸਵੇਰੇ 6.05 ਵਜੇ ਅਤੇ 10.18 ਵਜੇ ਰਵਾਨਾ ਹੋਣਗੀਆਂ। ਇਹ ਨਿਰਧਾਰਿਤ ਸਮਾਂ ਹੈ, ਜਦੋਂ ਕਿ ਇਸ ਤੋਂ ਇਲਾਵਾ ਡਿਪੂ-2 ਵੱਲੋਂ ਸ਼ਾਮ 5 ਵਜੇ ਤੋਂ ਬਾਅਦ ਵੀ ਬੱਸ ਰਵਾਨਾ ਕੀਤੀ ਜਾ ਸਕਦੀ ਹੈ ਪਰ ਇਹ ਯਾਤਰੀਆਂ ਦੀ ਗਿਣਤੀ ’ਤੇ ਨਿਰਭਰ ਕਰੇਗਾ।

ਇਹ ਵੀ ਪੜ੍ਹੋ:  ਕਿਸਾਨੀ ਘੋਲ ਦੇ 6 ਮਹੀਨੇ ਪੂਰੇ ਹੋਣ ’ਤੇ ਜਲੰਧਰ ’ਚ ਕਿਸਾਨਾਂ ਨੇ ਮਨਾਇਆ ‘ਕਾਲਾ ਦਿਵਸ’

PunjabKesari

ਡਿਪੂ-2 ਵੱਲੋਂ ਦਿੱਲੀ ਲਈ ਪਹਿਲਾਂ ਹੀ ਬੱਸਾਂ ਚਲਾਈਆਂ ਜਾ ਰਹੀਆਂ ਸਨ, ਜਦਕਿ ਡਿਪੂ-1 ਹਰਿਆਣਾ ਤੱਕ ਬੱਸਾਂ ਚਲਾ ਰਿਹਾ ਸੀ ਪਰ ਹੁਣ ਜਲੰਧਰ ਦੇ ਦੋਵਾਂ ਡਿਪੂਆਂ ਦੀਆਂ ਬੱਸਾਂ ਸਿੱਧੀਆਂ ਦਿੱਲੀ ਜਾਣਗੀਆਂ। ਇਸ ਕਾਰਨ ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀ ਸਹੂਲਤ ਰਹੇਗੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਜਲੰਧਰ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਦਿੱਕਤ ਪੇਸ਼ ਆ ਰਹੀ ਸੀ। ਦਿੱਲੀ ਤੋਂ ਜਲੰਧਰ ਦੀਆਂ ਸਿੱਧੀਆਂ ਸਵਾਰੀਆਂ ਮਿਲਣ ’ਤੇ ਬੱਸਾਂ ਨੂੰ ਆਰਥਿਕ ਤੌਰ ’ਤੇ ਲਾਭ ਹੋਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਦਿੱਲੀ ਵਿਚ ਬੱਸ ਵਿਚ 50 ਫ਼ੀਸਦੀ ਸਵਾਰੀਆਂ ਬੈਠਦੀਆਂ ਹਨ ਤਾਂ ਬੱਸ ਨੂੰ ਬਿਨਾਂ ਰੁਕੇ ਜਲੰਧਰ ਲਿਆਂਦਾ ਜਾਵੇਗਾ। ਦਿੱਲੀ ਬੱਸ ਅੱਡੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਬਟਾਲਾ ਅਤੇ ਪਠਾਨਕੋਟ ਸਮੇਤ ਕਈ ਡਿਪੂਆਂ ਦੀਆਂ ਬੱਸਾਂ ਰੋਜ਼ਾਨਾ ਦਿੱਲੀ ਆ ਰਹੀਆਂ ਹਨ, ਹਾਲਾਂਕਿ ਇਨ੍ਹਾਂ ਬੱਸਾਂ ਨੂੰ ਯਾਤਰੀਆਂ ਲਈ ਕੁਝ ਉਡੀਕ ਜ਼ਰੂਰ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ

PunjabKesari

ਜਲੰਧਰ ਬੱਸ ਅੱਡੇ ਤੋਂ ਪ੍ਰਾਈਵੇਟ ਅਤੇ ਸਰਕਾਰੀ ਬੱਸ ਸਰਵਿਸ ਦੀ ਗੱਲ ਕੀਤੀ ਜਾਵੇ ਤਾਂ ਯਾਤਰੀਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਨਾਲ ਬੱਸਾਂ ਨੂੰ ਆਰਥਿਕ ਲਾਭ ਹੋਇਆ ਹੈ। ਜਿਸ ਤਰ੍ਹਾਂ ਯਾਤਰੀ ਵਧ ਰਹੇ ਹਨ, ਉਸ ਨਾਲ ਹੁਣ ਵੇਖਣ ਵਿਚ ਆ ਰਿਹਾ ਹੈ ਕਿ ਲੋਕ ਸਫਰ ’ਤੇ ਨਿਕਲਣ ਲੱਗੇ ਹਨ ਅਤੇ ਦੂਜੇ ਸ਼ਹਿਰਾਂ ਵਿਚ ਕੰਮਕਾਜ ਸ਼ੁਰੂ ਹੋ ਰਹੇ ਹਨ। ਦੁਪਹਿਰ ਸਮੇਂ ਕੁਝ ਬੱਸਾਂ ਕਾਊਂਟਰ ’ਤੇ ਲੱਗਣ ਦੇ ਨਾਲ ਹੀ ਭਰਨ ਲੱਗੀਆਂ। ਇਸ ਕਾਰਨ ਇਹ ਤੁਰੰਤ ਕਾਊਂਟਰ ਤੋਂ ਰਵਾਨਾ ਹੋ ਗਈਆਂ।

ਸ੍ਰੀ ਅੰਮ੍ਰਿਤਸਰ ਸਾਹਿਬ, ਪਟਿਆਲਾ ਅਤੇ ਪਠਾਨਕੋਟ ਦੀਆਂ ਬੱਸਾਂ ਦੀ ਜਲੰਧਰ ’ਚ ਵਧੀ ਗਿਣਤੀ
ਵੇਖਣ ਵਿਚ ਆ ਰਿਹਾ ਹੈ ਕਿ ਜਲੰਧਰ ਆਉਣ-ਜਾਣ ਵਾਲੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਈ ਸ਼ਹਿਰਾਂ ਦੇ ਡਿਪੂਆਂ ਨੇ ਜਲੰਧਰ ਵਿਚ ਆਪਣੀਆਂ ਬੱਸਾਂ ਭੇਜਣ ਦੀ ਗਿਣਤੀ ਵਧਾਈ ਹੈ, ਇਸ ਕਾਰਨ ਯਾਤਰੀਆਂ ਨੂੰ ਲਾਭ ਹੋਣ ਲੱਗਾ ਹੈ। ਸ਼ਾਮ ਪੈਣ ਦੇ ਨਾਲ ਹੀ ਬੱਸਾਂ ਦੀ ਗਿਣਤੀ ਘੱਟ ਹੁੰਦੀ ਰਹਿੰਦੀ ਹੈ ਅਤੇ ਯਾਤਰੀਆਂ ਨੂੰ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਕਈ ਵਾਰ ਬੱਸ ਅੱਡੇ ਵਿਚ ਯਾਤਰੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਲੋਕਾਂ ਨੂੰ ਬੈਠਣ ਲਈ ਜਗ੍ਹਾ ਵੀ ਨਹੀਂ ਮਿਲਦੀ ਅਤੇ ਉਹ ਜ਼ਮੀਨ ’ਤੇ ਬੈਠ ਕੇ ਬੱਸਾਂ ਦੀ ਉਡੀਕ ਕਰਦੇ ਹਨ।

ਇਹ ਵੀ ਪੜ੍ਹੋ: ਪਹਿਲਾਂ ਪੂਰੇ ਟੱਬਰ ਨੂੰ ਵਿਖਾਏ ਕੈਨੇਡਾ ਜਾਣ ਦੇ ਸੁਫ਼ਨੇ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

10 ਤੋਂ ਵੱਧ ਯਾਤਰੀ ਹੋਣ ’ਤੇ ਦਿੱਲੀ ਜਾਣਗੀਆਂ ਬਹਾਲਗੜ੍ਹ ਦੀਆਂ ਬੱਸਾਂ
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਦਿੱਲੀ ਰੂਟ ਦੀਆਂ ਕਈ ਬੱਸਾਂ ਰਵਾਨਾ ਹੋਣਗੀਆਂ, ਜਿਹੜੀਆਂ ਅੰਬਾਲਾ ਅਤੇ ਬਹਾਲਗੜ੍ਹ ਤੱਕ ਜਾਣਗੀਆਂ। ਜੇਕਰ ਇਨ੍ਹਾਂ ਬੱਸਾਂ ਵਿਚ ਦਿੱਲੀ ਲਈ ਯਾਤਰੀ 10 ਤੋਂ ਵੱਧ ਹੋਣਗੇ ਤਾਂ ਉਨ੍ਹਾਂ ਨੂੰ ਦਿੱਲੀ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। 10 ਤੋਂ ਘੱਟ ਯਾਤਰੀ ਹੋਣ ’ਤੇ ਸਬੰਧਤ ਬੱਸ ਦੇ ਚਾਲਕ ਦਲ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕਰ ਕੇ ਦਿੱਲੀ ਜਾਣ ਲਈ ਇਜਾਜ਼ਤ ਲੈਣੀ ਹੋਵੇਗੀ। ਅਧਿਕਾਰੀਆਂ ਵੱਲੋਂ ਬੱਸਾਂ ਦੇ ਚਾਲਕ ਦਲਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਖਾਸ ਤੌਰ ’ਤੇ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਗੋਦ ਲੈਣ ਵਾਲਿਆਂ ਦੀ ਟੁੱਟੀ ਆਸ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚੋਂ ਮਿਲੀ ਨਵਜਨਮੀ ਬੱਚੀ ਨੇ ਤੋੜਿਆ ਦਮ

PunjabKesari

ਯਾਤਰੀਆਂ ਦੀ ਸਹੂਲਤ ਵਾਸਤੇ ਦਿੱਲੀ ਲਈ ਚਲਾਈਆਂ ਬੱਸਾਂ : ਜੀ. ਐੱਮ. ਬਾਤਿਸ਼
ਡਿਪੂ-1 ਦੇ ਜੀ. ਐੱਮ. ਨਵਰਾਜ ਬਾਤਿਸ਼ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਨੂੰ ਦੇਖਦਿਆਂ ਦਿੱਲੀ ਲਈ ਬੱਸਾਂ ਚਲਾਈਆਂ ਗਈਆਂ ਹਨ। ਡਿਪੂ-1 ਵੱਲੋਂ ਫਿਲਹਾਲ 2 ਬੱਸਾਂ ਚੱਲਣਗੀਆਂ। ਬੱਸਾਂ ਵਧਾਉਣ ਦਾ ਫ਼ੈਸਲਾ ਮੰਗ ’ਤੇ ਨਿਰਭਰ ਕਰੇਗਾ। 10 ਤੋਂ ਵੱਧ ਯਾਤਰੀ ਹੋਣ ’ਤੇ ਬੱਸਾਂ ਬਹਾਲਗੜ੍ਹ ਤੋਂ ਦਿੱਲੀ ਲਈ ਜਾਣਗੀਆਂ। ਡਿਪੂ-2 ਦੀਆਂ ਵੀ 2 ਬੱਸਾਂ ਰਵਾਨਾ ਹੋਣਗੀਆਂ। ਕੁੱਲ ਮਿਲਾ ਕੇ ਜਲੰਧਰ ਤੋਂ 4 ਬੱਸਾਂ ਦਿੱਲੀ ਜਾਣਗੀਆਂ।

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਚ ਗ੍ਰਿਫ਼ਤਾਰ ਆਸ਼ੀਸ਼ ਦੀ ਜ਼ੁਬਾਨ ’ਚੋਂ ਨਿਕਲਣ ਲੱਗੇ ਕਈ ‘ਸ਼ਰੀਫਜ਼ਾਦਿਆਂ’ ਦੇ ਨਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News