ਸਰਕਾਰੀ ਬੱਸਾਂ ਦੇ ਚੱਕਾ ਜਾਮ ਨਾਲ ਡੇਢ ਕਰੋੜ ਤੋਂ ਵੱਧ ਕੁਲੈਕਸ਼ਨ ਦਾ ਨੁਕਸਾਨ

11/27/2020 4:05:54 PM

ਜਲੰਧਰ (ਪੁਨੀਤ)— ਪੰਜਾਬ ਰੋਡਵੇਜ਼/ਪਨਬੱਸ ਐਸੋਸੀਏਸ਼ਨ ਵੱਲੋਂ ਵੀਰਵਾਰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ, ਜਿਸ ਕਾਰਨ ਟਰਾਂਸਪੋਰਟ ਮਹਿਕਮੇ ਨੂੰ ਡੇਢ ਕਰੋੜ ਤੋਂ ਵੱਧ ਕੁਲੈਕਸ਼ਨ ਦਾ ਨੁਕਸਾਨ ਹੋਇਆ। ਅੱਜ ਕਰਮਚਾਰੀਆਂ ਵੱਲੋਂ ਸਵੇਰੇ ਹੀ ਬੱਸ ਅੱਡੇ ਦੇ ਐਂਟਰੀ ਅਤੇ ਬਾਹਰੀ ਗੇਟ 'ਤੇ ਬੱਸਾਂ ਲਾ ਦਿੱਤੀਆਂ ਗਈਆਂ ਤਾਂ ਕਿ ਬੱਸਾਂ ਦੀ ਆਵਾਜਾਈ ਬੰਦ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ

ਪ੍ਰਦਰਸ਼ਨਕਾਰੀ ਕਾਮਿਆਂ ਨੂੰ ਸੰਬੋਧਨ ਕਰਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਜਿਹੜੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਉਹ ਕਰਮਚਾਰੀਆਂ ਅਤੇ ਆਮ ਜਨਤਾ ਖ਼ਿਲਾਫ਼ ਹਨ। ਕਾਮਿਆਂ ਦਾ ਇਹ ਪ੍ਰਦਰਸ਼ਨ ਸਿਰਫ਼ ਇਕ ਦਿਨ ਲਈ ਸੀ, ਜਿਸ ਕਾਰਨ ਸ਼ੁੱਕਰਵਾਰ ਤੋਂ ਦਿੱਲੀ ਰੂਟ ਨੂੰ ਛੱਡ ਕੇ ਬਾਕੀ ਥਾਵਾਂ 'ਤੇ ਬੱਸਾਂ ਦੀ ਆਵਾਜਾਈ ਸ਼ੁਰੂ ਕੀਤੀ ਜਾ ਰਹੀ ਹੈ।
ਵੇਖਣ ਵਿਚ ਆਇਆ ਹੈ ਕਿ ਬੱਸ ਅੱਡੇ 'ਚ ਐਂਟਰੀ ਬੰਦ ਹੋਣ ਕਾਰਨ ਪ੍ਰਾਈਵੇਟ ਬੱਸਾਂ ਅੱਡੇ ਦੇ ਬਾਹਰੋਂ ਹੀ ਸਾਰਾ ਦਿਨ ਸਵਾਰੀਆਂ ਚੁੱਕਦੀਆਂ ਰਹੀਆਂ ਅਤੇ ਸਵਾਰੀਆਂ ਦੀ ਗਿਣਤੀ ਵੱਧ ਹੋਣ ਕਾਰਨ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਖੂਬ ਚਾਂਦੀ ਕੁੱਟੀ। ਬੱਸ ਅੱਡਾ ਫਲਾਈਓਵਰ ਦੇ ਹੇਠਾਂ ਬੱਸਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਉਨ੍ਹਾਂ 'ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਸੀ।

ਇਹ ਵੀ ਪੜ੍ਹੋ: ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

PunjabKesari

ਪੀ. ਏ. ਪੀ. ਚੌਕ, ਰਾਮਾ ਮੰਡੀ ਅਤੇ ਪਠਾਨਕੋਟ ਚੌਕ ਸਮੇਤ ਸ਼ਹਿਰ ਤੋਂ ਬਾਹਰ ਜਾਣ ਵਾਲੇ ਰਸਤਿਆਂ 'ਚੋਂ ਪ੍ਰਾਈਵੇਟ ਬੱਸਾਂ ਸਵਾਰੀਆਂ ਚੁੱਕਦੀਆਂ ਰਹੀਆਂ। ਸਰਕਾਰੀ ਬੱਸਾਂ ਦੀ ਆਵਾਜਾਈ ਨਾ ਹੋਣ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਬਾਹਰੀ ਸੂਬਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਉਠਾਉਣੀ ਪਈ ਕਿਉਂਕਿ ਪ੍ਰਾਈਵੇਟ ਬੱਸਾਂ ਦੀ ਸਰਵਿਸ ਸਿਰਫ਼ ਪੰਜਾਬ ਅੰਦਰ ਹੈ। ਦਿੱਲੀ ਅਤੇ ਦੂਜੇ ਸੂਬਿਆਂ ਲਈ ਕੋਈ ਵੀ ਬੱਸ ਰਵਾਨਾ ਨਹੀਂ ਹੋਈ। ਰੋਸ ਪ੍ਰਦਰਸ਼ਨ ਕਰ ਰਹੇ ਵੱਖ-ਵੱਖ ਯੂਨੀਅਨਾਂ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਨਬੱਸ ਨੂੰ ਪੀ. ਆਰ. ਟੀ. ਸੀ. 'ਚ ਮਰਜ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਕਾਰਨ ਕਰਮਚਾਰੀਆਂ ਦਾ ਸ਼ੋਸ਼ਣ ਹੋਵੇਗਾ। ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਬਾਅਦ ਸਰਕਾਰ ਵੱਲੋਂ ਠੇਕਾ ਕਾਮਿਆਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ 3 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਦਿਸ਼ਾ ਵਿਚ ਕੋਈ ਕਦਮ ਨਹੀਂ ਚੁੱਕਿਆ ਗਿਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਕਾਮਿਆਂ ਦੀਆਂ ਮੰਗਾਂ ਮੰਨਣ ਪ੍ਰਤੀ ਗੰਭੀਰ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ

PunjabKesari

ਉਨ੍ਹਾਂ ਕਿਹਾ ਕਿ ਬੱਸਾਂ ਦਾ ਚੱਕਾ ਜਾਮ ਇਕ ਚਿਤਾਵਨੀ ਹੈ। ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਦਿਆਂ ਕਰਮਚਾਰੀਆਂ ਨੂੰ ਰਾਹਤ ਨਾ ਦਿੱਤੀ ਤਾਂ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਲਈ ਪੰਜਾਬ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਨੀਅਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਪਰ 27 ਨਵੰਬਰ ਨੂੰ ਬੱਸਾਂ ਦੀ ਆਵਾਜਾਈ ਸਵੇਰੇ ਸ਼ੁਰੂ ਹੋ ਜਾਵੇਗੀ। ਹਰਿਆਣਾ 'ਚ ਹੋ ਰਹੇ ਪ੍ਰਦਰਸ਼ਨ ਕਾਰਣ ਉੱਤਰਾਖੰਡ ਅਤੇ ਯੂ. ਪੀ. ਦਾ ਰੂਟ ਬੰਦ ਰਹੇਗਾ। 28 ਨਵੰਬਰ ਨੂੰ ਬੱਸਾਂ ਚਲਾਉਣ ਦਾ ਫ਼ੈਸਲਾ ਹਾਲਾਤ 'ਤੇ ਨਿਰਭਰ ਹੋਵੇਗਾ।

ਇਹ ਵੀ ਪੜ੍ਹੋ: ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦਾ ਕੈਪਟਨ ਨੇ ਕੀਤਾ ਸੁਆਗਤ

ਮਹਿਕਮੇ ਨੂੰ ਜਿਹੜਾ ਡੇਢ ਕਰੋੜ ਕੁਲੈਕਸ਼ਨ ਦਾ ਨੁਕਸਾਨ ਹੋਇਆ ਹੈ, ਉਹ ਪੰਜਾਬ ਦੇ ਲਏ ਅੰਕੜਿਆਂ ਮੁਤਾਬਕ ਹੈ। ਰੁਟੀਨ ਮੁਤਾਬਕ ਵੱਡੇ ਸ਼ਹਿਰਾਂ ਦੇ ਡਿਪੂਆਂ 'ਚ 12.14 ਲੱਖ ਦੀ ਕੁਲੈਕਸ਼ਨ ਹੁੰਦੀ ਹੈ, ਜਦੋਂ ਕਿ ਛੋਟੇ ਸ਼ਹਿਰਾਂ 'ਚ ਇਹ ਅੰਕੜਾ ਘੱਟ ਰਹਿੰਦਾ ਹੈ। ਪੰਜਾਬ 'ਚ ਹੋਇਆ ਕੁਲੈਕਸ਼ਨ ਦਾ ਨੁਕਸਾਨ ਡੇਢ ਕਰੋੜ ਤੋਂ ਵੱਧ ਦੱਸਿਆ ਜਾ ਰਿਹਾ ਹੈ।

ਅੱਜ ਚੱਲੇਗਾ ਹਿਮਾਚਲ ਦਾ ਰੂਟ
ਸ਼ੁੱਕਰਵਾਰ ਸਵੇਰ ਤੋਂ ਹਿਮਾਚਲ ਦਾ ਰੂਟ ਚਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਬੱਸਾਂ ਚਲਾਉਣ ਦੀ ਪੂਰੀ ਯੋਜਨਾ ਬਣਾ ਲਈ ਹੈ ਪਰ ਆਖਰੀ ਫ਼ੈਸਲਾ ਸਵਾਰੀਆਂ ਦੀ ਗਿਣਤੀ 'ਤੇ ਨਿਰਭਰ ਕਰੇਗਾ। ਵੀਰਵਾਰ ਹਰਿਆਣਾ 'ਚ ਹੋ ਰਹੇ ਪ੍ਰਦਰਸ਼ਨ ਅਤੇ ਪੰਜਾਬ ਦੇ ਬੱਸ ਅੱਡੇ ਬੰਦ ਹੋਣ ਕਾਰਨ ਹਿਮਾਚਲ ਸਮੇਤ ਕਿਸੇ ਵੀ ਦੂਜੇ ਸੂਬੇ ਦੀ ਬੱਸ ਪੰਜਾਬ 'ਚ ਨਹੀਂ ਆਈ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਵੱਲੋਂ ਵੀ ਸ਼ੁੱਕਰਵਾਰ ਨੂੰ ਪੰਜਾਬ ਲਈ ਰਵਾਨਾ ਕੀਤੀਆਂ ਜਾ ਸਕਦੀਆਂ ਹਨ ਅਤੇ ਰਾਜਸਥਾਨ ਵੱਲੋਂ ਵੀ ਅਬੋਹਰ ਵਾਲੀ ਸਾਈਡ ਬੱਸਾਂ ਚਲਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ਤੀਜੀ ਵਾਰ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣੀ ਬੀਬੀ ਜਗੀਰ ਕੌਰ ਦਾ ਜਾਣੋ ਕਿਹੋ ਜਿਹਾ ਰਿਹੈ ਸਿਆਸੀ ਸਫ਼ਰ


shivani attri

Content Editor shivani attri