ਦਿੱਲੀ ਰੂਟ ''ਤੇ ਜਾਣ ਵਾਲੀਆਂ ਬੱਸਾਂ ''ਤੇ ਛਾਏ ਖ਼ਤਰੇ ਦੇ ਕਾਲੇ ਬੱਦਲ

Thursday, Nov 26, 2020 - 10:32 AM (IST)

ਦਿੱਲੀ ਰੂਟ ''ਤੇ ਜਾਣ ਵਾਲੀਆਂ ਬੱਸਾਂ ''ਤੇ ਛਾਏ ਖ਼ਤਰੇ ਦੇ ਕਾਲੇ ਬੱਦਲ

ਜਲੰਧਰ (ਪੁਨੀਤ)— ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਕਈ ਸਥਾਨਾਂ 'ਤੇ ਰਸਤੇ ਬੰਦ ਹੋਣ ਅਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਜ਼ਿਆਦਾਤਰ ਸੂਬਿਆਂ ਨੇ ਪੰਜਾਬ 'ਚ 26 ਨਵੰਬਰ ਨੂੰ ਬੱਸਾਂ ਚਲਾਉਣ 'ਤੇ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ

PunjabKesari

ਉਥੇ ਹੀ ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਰੋਡਵੇਜ਼ ਦੀਆਂ ਬੱਸਾਂ ਦੇ ਪਰਿਚਾਲਨ 'ਤੇ ਦੋਤਰਫਾ ਖ਼ਤਰੇ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਇਸ ਦੇ 2 ਮੁੱਖ ਕਾਰਨ ਹਨ। ਸਭ ਤੋਂ ਵੱਡਾ ਕਾਰਨ ਰਸਤੇ ਬੰਦ ਹੋਣ ਨਾਲ ਸਬੰਧਤ ਹੈ ਅਤੇ ਦੂਸਰਾ ਕਾਰਨ ਠੇਕਾ ਕਰਮਚਾਰੀਆਂ ਵੱਲੋਂ ਹੜਤਾਲ ਕਰਨਾ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਠੇਕਾ ਕਰਮਚਾਰੀਆਂ ਨਾਲ ਗੱਲ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦੇ ਸਵੇਰੇ ਡਿਊਟੀ 'ਤੇ ਆਉਣ ਦੇ ਪੂਰੇ ਆਸਾਰ ਹਨ।

ਇਹ ਵੀ ਪੜ੍ਹੋ: ਪੰਜਾਬ ਵਿਚ ਫਿਰ ਤੋਂ ਨਾਈਟ ਕਰਫਿਊ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਜਾਣਕਾਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਕਿਸੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਜਿਸ ਕਾਰਨ ਬੁੱਧਵਾਰ ਨੂੰ ਦਿੱਲੀ ਰੂਟ ਦੀਆਂ ਬੱਸਾਂ ਆਉਂਦੀਆਂ-ਜਾਂਦੀਆਂ ਰਹੀਆਂ। ਕਿਹਾ ਜਾ ਰਿਹਾ ਹੈ ਕਿ ਜੇ ਕੋਈ ਬੱਸ ਕਿਸੇ ਪ੍ਰਦਰਸ਼ਨ 'ਚ ਫਸ ਜਾਂਦੀ ਹੈ ਅਤੇ ਸ਼ਰਾਰਤੀ ਅਨਸਰ ਉਸ ਨੂੰ ਨਿਸ਼ਾਨਾ ਬਣਾਉਂਦੇ ਹਨ ਤਾਂ ਉਸਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ।
ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਪਰ ਤੋਂ ਆਏ ਹੁਕਮਾਂ ਕਾਰਨ ਬੱਸਾਂ ਚਲਾਈਆਂ ਜਾਣਗੀਆਂ। ਇਸ ਲੜੀ 'ਚ ਸਵੇਰੇ ਦਿੱਲੀ ਲਈ ਪਹਿਲੀ ਬੱਸ ਰਵਾਨਾ ਕੀਤੀ ਜਾਵੇਗੀ। ਉਸ ਬੱਸ ਤੋਂ ਜੋ ਵੀ ਫੀਡਬੈਕ ਮਿਲੇਗੀ, ਉਸ ਨੂੰ ਵੇਖਦੇ ਹੋਏ ਅਗਲੀਆਂ ਬੱਸਾਂ ਨੂੰ ਭੇਜਣ ਦਾ ਫ਼ੈਸਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਜਲੰਧਰ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਜਾਣਾ ਚਾਹੁੰਦੇ ਹੋ ਕਿਤੇ ਬਾਹਰ ਤਾਂ ਪੜ੍ਹੋ ਇਹ ਖ਼ਬਰ


author

shivani attri

Content Editor

Related News