ਅਹਿਮ ਖ਼ਬਰ: ਜਲੰਧਰ ਵਿਖੇ ਕਾਂਸਟੇਬਲ ਦੀ ਭਰਤੀ ਲਈ ਆਏ ਮੁੰਡੇ-ਕੁੜੀਆਂ ਨੇ ਜਾਮ ਕੀਤਾ BSF ਚੌਂਕ
Thursday, Dec 02, 2021 - 12:40 PM (IST)
ਜਲੰਧਰ (ਸੋਨੂੰ)— ਜਲੰਧਰ ’ਚ ਅੱਜ ਕਾਂਸਟੇਬਲ ਦੀ ਭਰਤੀ ਲਈ ਆਏ ਮੁੰਡੇ-ਕੁੜੀਆਂ ਵੱਲੋਂ ਬੀ. ਐੱਸ. ਐੱਫ. ਚੌਂਕ ’ਚ ਹੰਗਾਮਾ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਖ਼ੂਬ ਨਾਅਰੇਬਾਜ਼ੀ ਕੀਤੀ ਗਈ ਅਤੇ ਆਵਾਜਾਈ ਨੂੰ ਵੀ ਜਾਮ ਕਰ ਦਿੱਤਾ। ਇਸ ਦੇ ਨਾਲ ਹੀ ਮੁੰਡੇ-ਕੁੜੀਆਂ ਦੀ ਰਾਹਗੀਰਾਂ ਦੇ ਨਾਲ ਬਹਿਸਬਾਜ਼ੀ ਵੀ ਹੋਈ। ਕਾਂਸਟੇਬਲ ਦੀ ਭਰਤੀ ਲਈ ਆਏ ਮੁੰਡੇ-ਕੁੜੀਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਥੇ ਸਿਫ਼ਾਰਿਸ਼ ਕਾਂਸਟੇਬਲ ਦੀ ਭਰਤੀ ਕੀਤੀ ਜਾ ਰਹੀ ਹੈ।
ਅੱਜ ਜਲੰਧਰ ’ਚ ਪੁਲਸ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਵਿਦਿਆਰਥੀ ਆਪਣੀ ਪ੍ਰੀਖਿਆ ਦੇਣ ਪਹੁੰਚੇ ਪਰ ਅਚਾਨਕ ਹੀ ਉਨ੍ਹਾਂ ਨੇ ਬੀ. ਐੱਸ. ਐੱਫ. ਚੌਂਕ ਜਲੰਧਰ ਦੀ ਆਵਾਜਾਈ ਦੋਵੇਂ ਪਾਸਿਓਂ ਜਾਮ ਕਰ ਦਿੱਤੀ। ਇਸ ਮੌਕੇ ਆਯੁਸ਼ ਵਿਦਿਆਰਥੀ ਦੀ ਰਾਹਗੀਰਾਂ ਦੇ ਨਾਲ ਬਹਿਸਬਾਜ਼ੀ ਵੀ ਹੋਈ।
ਇਹ ਵੀ ਪੜ੍ਹੋ: ਕੀ ਮਨਜਿੰਦਰ ਸਿਰਸਾ ਬਣੇਗਾ ਅਕਾਲੀ-ਭਾਜਪਾ ਗਠਜੋੜ ਦੀ ਕੜੀ?
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ 10 ਦਿਨ ਤੋਂ ਇਸ ਗੱਲ ਦਾ ਸੰਘਰਸ਼ ਕਰ ਰਹੇ ਹਨ ਕਿ ਇਥੇ ਭਰਤੀ ’ਚ ਫਰਜ਼ੀਵਾੜਾ ਹੋਇਆ ਹੈ। ਅਜੀਬ ਕਿਸਮ ਦੇ ਨਾਮ ਦਰਜ ਕਰਕੇ ਉਨ੍ਹਾਂ ਨੂੰ ਭਰਤੀ ’ਚ ਸ਼ਾਮਲ ਕੀਤਾ ਗਿਆ ਹੈ। ਇਹੀ ਗੱਲ ਪੁੱਛਣ ਲਈ ਉਨ੍ਹਾਂ ਨੇ ਜਲੰਧਰ ਦੇ ਡੀ. ਸੀ. ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਅੱਜ ਮਜਬੂਰਨ ਇਨ੍ਹਾਂ ਲੋਕਾਂ ਨੂੰ ਆਪਣਾ ਹੱਕ ਅਤੇ ਆਪਣੇ ਸਵਾਲਾਂ ਦੇ ਜਵਾਬ ਜਾਣਨ ਲਈ ਰੋਡ ’ਤੇ ਉਤਰਣ ਨੂੰ ਮਜਬੂਰ ਹੋਣਾ ਪਿਆ। ਇਸ ਦੌਰਾਨ ਸੜਕ ਨੂੰ ਜਾਮ ਕਰ ਦਿੱਤਾ ਗਿਆ। ਜਾਮ ਲੱਗਾ ਵੇਖ ਪੀ. ਏ. ਪੀ. ਚੌਂਕ ’ਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ।
ਇਹ ਵੀ ਪੜ੍ਹੋ: ਅਕਾਲੀ ਦਲ ਲਈ ਆਪਣੇ ਆਗੂਆਂ ਨੂੰ ਪਾਰਟੀ ’ਚ ਸੰਭਾਲੀ ਰੱਖਣਾ ਬਣੀ ਵੱਡੀ ਚੁਣੌਤੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ