ਜਲੰੰਧਰ: ਬੀ.ਜੇ.ਪੀ. ਆਗੂ ਦੇ ਦਫਤਰ ’ਚ ਹੋਈ ਲੱਖਾਂ ਦੀ ਚੋਰੀ, ਨੌਜਵਾਨ ਕਾਬੂ

Friday, Aug 30, 2019 - 04:02 PM (IST)

ਜਲੰੰਧਰ: ਬੀ.ਜੇ.ਪੀ. ਆਗੂ ਦੇ ਦਫਤਰ ’ਚ ਹੋਈ ਲੱਖਾਂ ਦੀ ਚੋਰੀ, ਨੌਜਵਾਨ ਕਾਬੂ

ਜਲੰੰਧਰ (ਸ਼ੋਰੀ) - ਜਲੰਧਰ ਦੀ ਬਸਤੀ ਦਾਨੀਸ਼ਮਦਾ ’ਚ ਰਹਿਣ ਵਾਲੇ ਬੀ.ਜੇ.ਪੀ. ਦੇ ਆਗੂ ਸ਼ੀਤਲ ਅੰਨੁਰਾਗ ਦੇ ਦਫਤਰ ’ਚੋਂ 5 ਲੱਖ ਰੁਪਏ ਦੀ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਆਗੂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦਫਤਰ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਦਫਤਰ ’ਚ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਸਾਹਿਲ ਪੁੱਤਰ ਰਾਜ ਕੁਮਾਰ ਵਜੋਂ ਹੋਈ ਹੈ।

PunjabKesari

ਸਾਹਿਲ ਦੇ ਘਰ ਦੀ ਤਲਾਸ਼ੀ ਲੈਣ ’ਤੇ ਪੁਲਸ ਨੂੰ ਦਫਤਰ ’ਚੋਂ ਚੋਰੀ ਹੋਏ 5 ਲੱਖ ਰੁਪਏ ਬਰਾਮਦ ਹੋਏ ਹਨ, ਜਿਸ ਦੇ ਆਧਾਰ ’ਤੇ ਉਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।


author

rajwinder kaur

Content Editor

Related News