ਜਲੰਧਰ: ਬੱਚੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਕੇ ਜਾ ਰਹੀ ਜਨਾਨੀ ਕਾਬੂ

Friday, Sep 03, 2021 - 01:25 PM (IST)

ਜਲੰਧਰ: ਬੱਚੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਕੇ ਜਾ ਰਹੀ ਜਨਾਨੀ ਕਾਬੂ

ਜਲੰਧਰ (ਰਮਨ): ਥਾਣਾ ਡਿਵੀਜ਼ਨ ਨੰਬਰ ਚਾਰ ਦੇ ਅਧੀਨ ਪੈਂਦੇ ਸਿਵਲ ਹਸਪਤਾਲ ’ਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇਕ 10 ਸਾਲਾ ਬੱਚੀ ਨੂੰ ਮਹਿਲਾ ਵਰਗਲਾ ਕੇ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰ ਰਹੀ ਪਰ ਬੱਚੀ ਦੇ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ ਅਤੇ ਮਹਿਲਾ ਨੂੰ ਫੜ੍ਹ ਕੇ ਸਿਵਲ ਹਸਪਤਾਲ ਦੀ ਪੁਲਸ ਹਵਾਲੇ ਕੀਤਾ।ਸਿਵਲ ਹਸਪਤਾਲ ਦੀ ਪੁਲਸ ਨੇ ਥਾਣਾ ਚਾਰ ਦੀ ਪੁਲਸ ਦੇ ਹਵਾਲੇ ਕਰ ਦਿੱਤਾ, ਜਿੱਥੇ ਮਹਿਲਾ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਸੰਗਰੂਰ: ਫਰਨੀਚਰ ਹਾਊਸ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਤਸਵੀਰਾਂ)

ਲੋਕਾਂ ਨੇ ਜਦੋਂ ਮਹਿਲਾ ਨੂੰ ਫੜ੍ਹਿਆ ਤਾਂ ਕਹਿਣ ਲੱਗੀ ਕਿ ਉਕਤ ਬੱਚੀ ਉਸ ਦੀ ਧੀ ਹੈ। ਉਕਤ ਬੱਚੀ ਨੇ ਮਹਿਲਾ ਨੂੰ ਆਪਣੀ ਮਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਬੋਲੀ ਕਿ ਉਸ ਦੀ ਮਾਂ ਉਪਰ ਹੈ। ਫ਼ਿਰ ਉਸ ਦੀ ਮਾਂ ਕੋਠੇ ਤੋਂ ਹੇਠਾਂ ਆਈ ਅਤੇ ਲੋਕਾਂ ਨੇ ਉਕਤ ਮਹਿਲਾ ਨੂੰ ਫੜ੍ਹ ਲਿਆ।ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਹਿਲਾ ਬੱਚੀ ਚੋਰੀ ਕਰਕੇ ਲੈ ਕੇ ਜਾ ਰਹੀ ਸੀ। ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ।ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ :  ਵਿਧਾਇਕ ਬਲਜਿੰਦਰ ਕੌਰ ਦਾ ਬਿਆਨ, ਮੁੱਖ ਮੰਤਰੀ ਦਾ ਚਿਹਰਾ ਜਲਦੀ ਐਲਾਨ ਕਰੇਗੀ ਆਮ ਆਦਮੀ ਪਾਰਟੀ


author

Shyna

Content Editor

Related News