ਲੋਹੀਆਂ ਨੇੜੇ ਟੁੱਟਾ ਧੁੱਸੀ ਬੰਨ੍ਹ, ਮੌਕੇ 'ਤੇ ਆਰਮੀ ਤਾਇਨਾਤ

08/19/2019 4:07:30 PM

ਜਲੰਧਰ (ਅਰੁਣ) - ਜਲੰਧਰ ਸ਼ਹਿਰ ਦੇ ਜਾਨੀਆ ਅਤੇ ਚੱਕ ਬਡਾਲਾ ਨਾਂ ਦੇ 2 ਪਿੰਡਾਂ ਨੂੰ ਜੋੜਨ ਵਾਲਾ ਬੰਨ੍ਹ ਵਿਚਕਾਰੋਂ ਟੁੱਟ ਜਾਣ ਦੀ ਸੂਚਨਾ ਮਿਲੀ ਹੈ। ਬੰਨ੍ਹ ਟੁੱਟ ਜਾਣ ਕਾਰਨ ਇਨ੍ਹਾਂ ਪਿੰਡਾਂ ਦੇ ਨੇੜਲੇ 18 ਪਿੰਡ ਇਸ ਪਾਣੀ ਦੀ ਲਪੇਟ 'ਚ ਆ ਗਏ ਹਨ। ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੇ ਘਰਾਂ 'ਚ ਪਾਣੀ ਦਾਖਲ ਹੋ ਗਿਆ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ ਡਾ. ਚਾਰੂਮਿਤਾ ਨੇ ਦੱਸਿਆ ਕਿ ਪਾਣੀ ਦਾ ਪੱਧਰ ਵੱਧ ਜਾਣ ਇਨ੍ਹਾਂ ਦੋਵੇਂ ਪਿੰਡਾਂ ਦੇ ਬੰਨ੍ਹ ਟੁੱਟ ਗਏ ਹਨ, ਜਿਨ੍ਹਾਂ ਦੀ ਲਪੇਟ 'ਚ 18 ਪਿੰਡ ਚੱਕ ਬਡਾਲਾ, ਜਾਨੀਆ, ਜਾਨੀਆ ਚਾਹਲ, ਮਹਿਰਾਜਵਾਲਾ, ਗੱਟਾ ਮੁੰਡੀ ਕਸੂ, ਮੁੰਡੀ ਕਸੂ, ਮੁੰਡੀ ਸ਼ਹਿਰੀਆ, ਮੁੰਡੀ ਚੋਹਲੀਅਨ, ਕੰਗ ਖੁਰਦ, ਜਲਾਲਪੁਰ, ਥੇ ਖੁਸ਼ਹਾਲਗੜ੍ਹ, ਗੱਟੀ ਰਾਏਪੁਰ, ਕੋਠਾ, ਫਤਿਹਪੁਰ ਭਾਗਵਾਨ, ਇਸਮਾਈਲਪੁਰ, ਪਿਪਲੀ ਮੀਆਂ, ਗੱਤੀ ਪੀਰਬਕਸ਼ ਅਤੇ ਰਾਏਪੁਰ ਸ਼ਾਮਲ ਹਨ।

PunjabKesari

ਜਾਣਕਾਰੀ ਅਨੁਸਾਰ ਇਨ੍ਹਾਂ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਨੇ ਪਿੰਡ ਖਾਲੀ ਕਰਨ ਦੇ ਆਦੇਸ਼ ਦਿੱਤੇ ਸਨ ਪਰ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ। ਦੂਜੇ ਪਾਸੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਆਰਮੀ ਦੇ ਜਵਾਨ ਤਾਇਨਾਤ ਕੀਤੇ ਗਏ ਹਨ।


rajwinder kaur

Content Editor

Related News