ਸੰਤ ਰਘੁਬੀਰ ਏਮਸ ਪਬਲਿਕ ਸਕੂਲ ’ਚ ਬੈਸਟ ਫੈਕਲਟੀ ਬਣਾਏਗੀ ਵਿਦਿਆਰਥੀਆਂ ਨੂੰ ਸਮੱਰਥ : ਹਰਪ੍ਰੀਤ ਸਿੰਘ

Tuesday, Apr 16, 2019 - 04:13 AM (IST)

ਸੰਤ ਰਘੁਬੀਰ ਏਮਸ ਪਬਲਿਕ ਸਕੂਲ ’ਚ ਬੈਸਟ ਫੈਕਲਟੀ ਬਣਾਏਗੀ ਵਿਦਿਆਰਥੀਆਂ ਨੂੰ ਸਮੱਰਥ : ਹਰਪ੍ਰੀਤ ਸਿੰਘ
ਜਲੰਧਰ (ਕਮਲੇਸ਼)-ਸਕੂਲ ’ਚ ਨਵਾਂ ਸੈਂਸ਼ਨ ਸਟਾਰਟ ਹੋਣ ’ਤੇ ਸੰਤ ਰਘੁਬੀਰ ਏਮਸ ਪਬਲਿਕ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਤੇ ਐੱਮ. ਡੀ. ਮੈਡਮ ਸੋਨਾਲੀ ਨੇ ਜਗ ਬਾਣੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਕੂਲ ’ਚ ਬੈਸਟ ਫੈਕਲਟੀ ਨੂੰ ਹਾਇਰ ਕੀਤਾ ਹੈ, ਜੋ ਕਿ ਵਿਦਿਆਰਥੀਆਂ ਨੂੰ ਹਰ ਫੀਲਡ ’ਚ ਸਮੱਰਥ ਬਣਾਉਣ ’ਚ ਸਹਾਇਤਾ ਕਰੇਗੀ। ਉਨ੍ਹਾਂ ਦੱਸਿਆ ਕਿ ਸਕੂਲ ’ਚ 12ਵੀਂ ਜਮਾਤ ਤੱਕ ਮਾਡਰਨ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਤੇ ਸਕੂਲ ’ਚ ਬੱਸਾ ਕਿਸੇ ਵੀ ਸਟਰੀਮ ਨੂੰ ਆਪਣੇ ਹਿਸਾਬ ਨਾਲ ਚੁਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਪ੍ਰੈਕਟੀਕਲ ਲੈਬਸ ਨੂੰ ਵੀ ਅਪਡੇਟ ਕੀਤਾ ਗਿਆ ਹੈ ਤਾਂ ਜੋ ਬੱਚੇ ਥਿਊਰੀ ਦੇ ਨਾਲ ਨਾਲ ਹਰ ਇਕ ਟੋਪਿਕ ਨੂੰ ਪ੍ਰੈਕਟੀਕਲੀ ਵੀ ਜਾਣ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹੁੰਦਾ ਹੈ ਕਿ ਉਹ ਇਕ ਆਲ ਰਾਊਂਡਰ ਵਿਦਿਆਰਥੀ ਤਿਆਰ ਕਰਨ।

Related News