ਵਿਸਾਖੀ ਮੌਕੇ ਬਾਬੇ ਕੇ ਸਕੂਲ ’ਚ ਗੁਰਬਾਣੀ ਪਾਠ ਕਰਵਾਏ

Saturday, Apr 13, 2019 - 03:52 AM (IST)

ਵਿਸਾਖੀ ਮੌਕੇ ਬਾਬੇ ਕੇ ਸਕੂਲ ’ਚ ਗੁਰਬਾਣੀ ਪਾਠ ਕਰਵਾਏ
ਜਲੰਧਰ (ਮਨਜੀਤ)-ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਤੇ ਬੀ. ਕੇ. ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਉਂਦੇ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਗੁਰਬਾਣੀ ਪਾਠ ਕੀਤੇ ਗਏ, ਜਿਸ ਉਪਰੰਤ ਜੱਲਿਆਂ ਵਾਲੇ ਬਾਗ ਦੇ ਸਾਕੇ ਦੇ ਸੌ ਸਾਲ ਪੂਰੇ ਹੋਣ ’ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਬਲਵਿੰਦਰ ਸਿੰਘ ਬੀ. ਪੀ. ਈ. ਓ. (ਸ਼ਾਹਕੋਟ-ਲੋਹੀਆਂ) ਤੇ ਨਿਰਮਲ ਸਿੰਘ ਸੀ. ਐੱਚ. ਟੀ. ਵਿਸ਼ੇਸ਼ ਰੂਪ ’ਚ ਪਹੁੰਚੇ। ਸਮਾਗਮ ਦੇ ਅੰਤ ’ਚ ਐੱਮ. ਡੀ. ਸੁਰਜੀਤ ਸਿੰਘ ਵਲੋਂ ਆਏ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ ਸਮੇਤ ਹਰ ਇਕ ਵਿਅਕਤੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਿੰ. ਮੈਡਮ ਨੀਰਜ ਸੰਧੂ, ਹਰਦੀਪ ਸਿੰਘ, ਪਰਮਿੰਦਰ ਸਿੰਘ, ਸੁਖਮਿੰਦਰ ਸਿੰਘ, ਮੈਡਮ ਜਸਪ੍ਰੀਤ ਕੌਰ ਸਮੇਤ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Related News