ਪਿੰਡ ਬਾਂਗੀਵਾਲ ’ਚ ਜਗਰਾਤਾ ਕਰਵਾਇਆ
Saturday, Apr 13, 2019 - 03:52 AM (IST)

ਜਲੰਧਰ (ਛਾਬੜਾ)-ਪਿੰਡ ਬਾਂਗੀਵਾਲ ਵਿਖੇ 13ਵਾਂ ਸਾਲਾਨਾ ਮਾਤਾ ਦਾ ਵਿਸ਼ਾਲ ਜਗਰਾਤਾ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਨੌਜਵਾਨ ਕਮੇਟੀ ਵੱਲੋਂ ਕਰਵਾਇਆ ਗਿਆ। ਇਸ ਮੌਕੇ ਮਾਤਾ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਗਈ, ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਦੇਵ ਸਿੰਘ ਲਾਡੀ ਹਲਕਾ ਵਿਧਾਇਕ ਸ਼ਾਹਕੋਟ ਨੇ ਸ਼ਿਰਕਤ ਕੀਤੀ। ਇਸ ਸਮੇਂ ਜੀਵਨ ਜੋਤੀ, ਕਾਲੂ ਸ਼ਾਹਕੋਟੀ, ਗਗਨ ਸਿੱਧੂ ਆਦਿ ਗਾਇਕਾਂ ਨੇ ਮਾਤਾ ਦਾ ਗੁਣਗਾਨ ਕੀਤਾ। ਤਾਰਾ ਰਾਣੀ ਦੀ ਕਥਾ ਪੰਡਤ ਜਸ ਸ਼ਰਮਾ ਨੇ ਕੀਤੀ। ਇਸ ਸਮੇਂ ਸਰਪੰਚ ਬਲਦੇਵ ਸਿੰਘ, ਗੁਰਜੰਟ ਸਿੰਘ, ਸੁਰਿੰਦਰ ਸਿੰਘ, ਵਜ਼ੀਰ ਸਿੰਘ, ਤਰਸੇਮ ਸਿੰਘ ਕੈਨੇਡਾ ਗੋਸੂਵਾਲ ਆਦਿ ਸਮੂਹ ਨੌਜਵਾਨ ਕਮੇਟੀ ਨੇ ਦਾਨੀ ਸੰਗਤਾਂ ਨੂੰ ਸਨਮਾਨਤ ਕੀਤਾ।