ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਪੁੰਨ ਦਾ ਕਾਰਜ: ਚੇਅਰਮੈਨ ਇੰਦਰਜੀਤ ਸਿੰਘ

Sunday, Mar 31, 2019 - 04:33 AM (IST)

ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਪੁੰਨ ਦਾ ਕਾਰਜ: ਚੇਅਰਮੈਨ ਇੰਦਰਜੀਤ ਸਿੰਘ
ਜਲੰਧਰ (ਵਰਿੰਦਰ)-ਇਥੋਂ ਦੇ ਪਿੰਡ ਚੁਗਾਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬਣਵਾਈ ਗਈ ਰਸੋਈ ਦਾ ਉਦਘਾਟਨ ਅੱਜ ਸਕੂਲ ’ਚ ਇਕ ਪ੍ਰਵਾਸੀ ਮਜ਼ਦੂਰ ਦੀ ਬੇਟੀ ਸਿਮਰਨ ਹੱਥੋਂ ਕਰਵਾਇਆ ਗਿਆ| ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਕਮੇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਚੁਗਾਵਾਂ ਨੇ ਆਖਿਆ ਕਿ ਵਿਦਿਆਰਥਣ ਸਿਮਰਨ ਕੋਲੋਂ ਉਦਘਾਟਨ ਕਰਵਾਉਣ ਦਾ ਮਕਸਦ ਅਮੀਰੀ-ਗਰੀਬੀ ਦੇ ਭੇਦਭਾਵ ਨੂੰ ਘੱਟ ਕਰਨਾ ਹੈ | ਇਸ ਤਰ੍ਹਾਂ ਦੇ ਹਰ ਵਿਦਿਆਰਥੀ ਦਾ ਸਤਿਕਾਰ ਕਰਨਾ ਅਤੇ ਆਪਸੀ ਭਾਈਚਾਰੇ ਵਿਚ ਏਕਤਾ ਦਾ ਸੰਦੇਸ਼ ਦੇਣਾ ਸੀ| ਉਨ੍ਹਾਂ ਆਖਿਆ ਕਿ ਦਾਨ ਵਜੋਂ ਮਿਲੇ ਪੈਸਿਆਂ ਨੂੰ ਪੂਰੀ ਈਮਾਨਦਾਰੀ ਨਾਲ ਸਹੀ ਸਥਾਨ ’ਤੇ ਇਸਤੇਮਾਲ ਕਰਨਾ ਬਹੁਤ ਹੀ ਜ਼ਰੂਰੀ ਹੈ|ਸਕੂਲ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਮਰਜੀਤ ਵਲੋਂ ਵੀ ਸਮਾਗਮ ਨੂੰ ਸੰਬੋਧਨ ਕੀਤਾ ਗਿਆ| ਇਸ ਮੌਕੇ ਸਕੂਲ ਸਟਾਫ਼ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ| ਅੰਤ ਵਿਚ ਮੁੱਖ ਅਧਿਆਪਕਾ ਕਮਲੇਸ਼ ਕੁਮਾਰੀ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ |ਇਸ ਮੌਕੇ ਰਾਕੇਸ਼ ਆਨੰਦ, ਊਧਮ ਸਿੰਘ, ਕਮਲਜੀਤ ਕੌਰ, ਗੁਰਜੀਤ ਸਿੰਘ, ਜਗਜੀਤ ਸਿੰਘ, ਅਮਰਵੀਰ ਸਿੰਘ ਨੰਬਰਦਾਰ, ਪਰਮਜੀਤ ਸਿੰਘ, ਕਰਮਜੀਤ ਸਿੰਘ ਪ੍ਰਵਾਸੀ ਭਾਰਤੀ, ਪਰਵਿੰਦਰ ਸਿੰਘ ਪੰਮਾ, ਪਰਮਜੀਤ ਕੌਰ, ਰਵਜੀਤ ਕੌਰ, ਸੋਨੂੰ ਅਤੇ ਪਿੰਡ ਵਾਸੀ ਆਦਿ ਹਾਜ਼ਰ ਸਨ|

Related News