ਲੜੋਆ ’ਚ ਗੁਰਮਿਤ ਸਮਾਗਮ ਸਬੰਧੀ ਪੋਸਟਰ ਰਿਲੀਜ਼
Tuesday, Mar 26, 2019 - 04:36 AM (IST)
ਜਲੰਧਰ (ਸੂਰੀ)–ਭੋਗਪੁਰ ਨੇਡ਼ੇ ਪਿੰਡ ਲਡ਼ੋਆ ਸਥਿਤ ਭੱਲਾ ਕਾਲੋਨੀ ’ਚ ਪਿੰਡ ਦੀਆਂ ਸੰਗਤਾਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 7ਵਾਂ ਮਹਾਨ ਗੁਰਮਤਿ ਸਮਾਗਮ 30 ਮਾਰਚ ਨੂੰ 3 ਵਜੇ ਤੋਂ ਰਾਤ 12 ਵਜੇ ਤੱਕ ਕਰਵਾਇਆ ਜਾਵੇਗਾ। ਇਸ ਗੁਰਮਤਿ ਸਮਾਗਮ ਸਬੰਧੀ ਪੋਸਟਰ ਜਾਰੀ ਕਰਦਿਆਂ ਪ੍ਰਬੰਧਕ ਨਰਿੰਦਰ ਸਿੰਘ ਰਾਜੂ ਤੇ ਹੋਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਮਾਗਮ ’ਚ ਸੰਤ ਬਾਬਾ ਅਵਤਾਰ ਸਿੰਘ ਜੀ (ਬਿਧੀਚੰਦੀਏ ਸੁਰ ਸਿੰਘ ਵਾਲੇ), ਸੰਤ ਬਾਬਾ ਸਤਪਾਲ ਸਿੰਘ ਜੀ (ਕਾਹਰੀ ਸਾਹਰੀ ਵਾਲੇ) ਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ) ਜਬਡ਼ ਸਾਹਿਬ ਵਾਲੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ ਤੇ ਉਨ੍ਹਾਂ ਤੋਂ ਇਲਾਵਾ ਬੀਬੀ ਦਲੇਰ ਕੌਰ ਖਾਲਸਾ ਦਾ ਢਾਡੀ ਜੱਥਾ, ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲੇ, ਭਾਈ ਹੀਰਾ ਸਿੰਘ ਮਾਣਕਢੇਰੀ ਵਾਲੇ, ਭਾਈ ਹਰਭਜਨ ਸਿੰਘ ਸੋਤਲੇ ਵਾਲੇ, ਭਾਈ ਭੁਪਿੰਦਰ ਸਿੰਘ ਖੱਖਾਂ ਵਾਲੇ, ਭਾਈ ਮਨਦੀਪ ਸਿੰਘ ਸੋਹਲਪੁਰ ਵਾਲੇ, ਭਾਈ ਜਸਕਮਲਪ੍ਰੀਤ ਸਿੰਘ ਭਾਈ ਵਿਕਰਮਜੀਤ ਸਿੰਘ ਭੋਗਪੁਰ ਵਾਲੇ ਸਮਾਗਮ ’ਚ ਪੁੱਜੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਸਮਾਗਮ ਦੌਰਾਨ ਮੀਰੀ-ਪੀਰੀ ਜੱਥਾ ਖਡਿਆਲਾ ਸੈਣੀਆਂ, ਗੁਰੂ ਰਾਮ ਦਾਸ ਸੇਵਾ ਸੋਸਾਇਟੀ ਇੱਟਾਂਬੱਧੀ, ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਭੋਗਪੁਰ, ਸ਼ੇਰੇ ਪੰਜਾਬ ਕਲੱਬ ਖਰਲ ਕਲਾਂ, ਕੱਲਗੀਧਰ ਸੇਵਕ ਸਭਾ ਬੁੱਟਰਾਂ, ਨੌਜਵਾਨ ਸਭਾ ਪਿੰਡ ਬੂਲੇ, ਸ਼ਹੀਦ ਗੁਰਇਕਬਾਲ ਸਿੰਘ ਕਲੱਬ ਚਾਹਡ਼ਕੇ, ਸ੍ਰੀ ਗੁਰੂ ਰਾਮ ਦਾਸ ਸੇਵਾ ਸੋਸਾਇਟੀ ਭੋਗਪੁਰ ਸਮੇਤ ਕਈ ਜਥੇਬੰਦੀਆਂ ਆਪਣੀਆਂ ਸੇਵਾਵਾਂ ਦੇਣਗੀਆਂ। ਇਸ ਮੌਕੇ ਗੁਰਪ੍ਰੀਤ ਸਨੌਰਾ, ਡਾ. ਰਾਜੀਵ ਸਰੀਨ, ਗੁਰਪ੍ਰੀਤ ਸਿੰਘ ਗੋਪੀ ਇੰਦਰਜੀਤ ਸਿੰਘ ਸੱਗੀ, ਅਮਰਜੀਤ ਸਿੰਘ ਲਡ਼ੋਆ, ਸਤਨਾਮ ਸਿੰਘ ਬਿੱਟੂ, ਅਮਰਜੀਤ ਸਿੰਘ ਜੀਤਾ, ਗੁਰਮੀਤ ਸਿੰਘ, ਪ੍ਰਿੰਸ ਸੈਣੀ, ਦਮਨਪ੍ਰੀਤ ਸੱਗੀ, ਮਨਰੂਪ ਸੱਗੀ, ਅਵਿਨਾਸ਼ ਭਾਰਤੀ, ਹਰਪ੍ਰੀਤ ਸਿੰਘ ਹੈਪੀ, ਬਿਕਰਮਜੀਤ ਸਿੰਘ, ਰੋਕੀ ਲਡ਼ੋਆ, ਬਲਜੀਤ ਸਿੰਘ ਸੱਗੀ, ਅੰਮ੍ਰਿਤਪਾਲ ਸੱਗੀ, ਜਸਵੀਰ ਜੱਸ, ਲੰਬਡ਼ਦਾਰ ਸਤਪਾਲ ਸਿੰਘ, ਬਲਜਿੰਦਰ ਲਾਡਾ ਤੇ ਨਿਰਮਲ ਸਿੰਘ ਲੱਭਾ ਆਦਿ ਹਾਜ਼ਰ ਸਨ ।