ਤਿੰਨ ਭੈਣਾਂ ਦੇ ਇਕਲੌਤੇ ਭਰਾ ਨੇ ਲਿਆ ਫਾਹ
Tuesday, Mar 26, 2019 - 04:35 AM (IST)
ਜਲੰਧਰ (ਟੁੱਟ)-ਪਿੰਡ ਜਹਾਂਗੀਰ ਦੇ ਇਕ ਨੌਜਵਾਨ ਨੇ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਪੁੱਤਰ ਨਛੱਤਰ ਸਿੰਘ (33) ਨੇ ਆਪਣੇ ਘਰ ਅੰਦਰੋਂ ਕੁੰਡਾ ਲਾ ਕੇ ਪੱਖੇ ਨਾਲ ਲਟਕ ਕੇ ਫਾਹ ਲੈ ਲਿਆ। ਮ੍ਰਿਤਕ ਦੀ ਪਤਨੀ ਮਹਿਤਪੁਰ ਮਕਾਣੇ ਗਈ ਹੋਈ ਸੀ ਤੇ ਪਿਤਾ ਦੱਖਣੀ ਸਰਾਂ ਕੰਮ ਗਿਆ ਹੋਇਆ ਸੀ ਤੇ ਦੁਪਹਿਰੇ ਰੋਟੀ ਖਾਣ ਆਇਆ ਤਾਂ ਅੰਦਰੋਂ ਕੁੰਡਾ ਲੱਗਾ ਹੋਇਆ ਸੀ। ਕਾਫੀ ਆਵਾਜ਼ਾਂ ਮਾਰਨ ’ਤੇ ਜਦੋਂ ਪੁੱਤਰ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਬਾਰੀ ਵਿਚ ਵੜ ਕੇ ਵੇਖਿਆ ਕਿ ਕੁਲਦੀਪ ਸਿੰਘ ਦੀ ਲਾਸ਼ ਲਟਕ ਰਹੀ ਸੀ। ਸੂਚਨਾ ਮਿਲਣ ’ਤੇ ਨਕੋਦਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਲਈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪੋਸਟਮਾਰਟਮ ਤੋਂ ਬਾਅਦ ਪੁਲਸ ਨੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਇਕ 10 ਸਾਲਾ ਪੁੱਤਰ ਛੱਡ ਗਿਆ।