ਕੈਂਪ ਦੌਰਾਨ 58 ਯੂਨਿਟ ਖੂਨ ਦਾਨ

03/25/2019 4:08:58 AM

ਜਲੰਧਰ (ਇਕਬਾਲ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ (ਰਜਿ.) ਰੂਪੋਵਾਲ ਵਲੋਂ ਧੰਨ ਧੰਨ ਬਾਬਾ ਬਸਾਊ ਜੀ ਦੇ ਪਵਿੱਤਰ ਸਥਾਨ ’ਤੇ ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਾ ਖੂਨ ਦਾਨ ਕੈਂਪ ਗੁਰਾਇਆ ਬਲੱਡ ਸੇਵਾ ਸਹਿਯੋਗ ਦੇ ਨਾਲ ਲਾਇਆ ਗਿਆ। ਕੈਂਪ ਦਾ ਉਦਘਾਟਨ ਐਡੀਸ਼ਨਲ ਐੱਸ. ਐੱਚ. ਓ. ਥਾਣਾ ਬਿਲਗਾ ਸੁਰਿੰਦਰ ਸਿੰਘ ਨੇ ਕੀਤਾ। ਕੈਂਪ ’ਚ ਸਿਵਲ ਹਸਪਤਾਲ ਫਿਲੌਰ ਤੋਂ ਡਾ. ਰੋਹਿਣੀ ਗੋਇਲ ਦੀ ਅਗਵਾਈ ’ਚ 58 ਯੂਨਿਟ ਖੂਨ ਇਕੱਤਰ ਕੀਤਾ ਗਿਆ । ਸਮੂਹ ਗ੍ਰਾਮ ਪੰਚਾਇਤ ਸਰਪੰਚ ਅਤੇ ਧੰਨ-ਧੰਨ ਬਾਬਾ ਬਸਾਊ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਰੋਟਰੀ ਕਲੱਬ ਗੁਰਾਇਆ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਵਾਈ.ਐੱਫ. ਸੀ. ਸੰਸਥਾ ਦੇ ਮੁਖੀ ਗੁਰਮੰਗਲ ਦਾਸ ਸੋਨੀ ਨੇ ਪ੍ਰਮੁੱਖ ਤੌਰ ’ਤੇ ਸ਼ਿਰਕਤ ਕਰ ਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਆਪਣਾ ਯੋਗਦਾਨ ਦੇਣ ਦਾ ਵਾਅਦਾ ਕੀਤਾ।

Related News