ਕੈਂਪ ’ਚ 450 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ,72 ਮਰੀਜ਼ਾਂ ਦੇ ਹੋਏ ਆਪ੍ਰੇਸ਼ਨ

03/25/2019 4:07:36 AM

ਜਲੰਧਰ (ਸ਼ਰਮਾ)-ਨਛੱਤਰ ਸਿੰਘ ਭੱਚੂ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਥਾਨਕ ਮੰਦਰ ਸ਼੍ਰੀ ਬਾਬਾ ਵਿਸ਼ਵਕਰਮਾ ਵਿਖੇ ਅੱਖਾਂ ਦੇ ਮੁਫਤ ਕੈਂਪ ਦਾ ਆਯੋਜਨ ਕੀਤਾ ਗਿਆ, ਜਿੱਥੇ ਅੱਖਾਂ ਦੇ ਮਾਹਰ ਡਾਕਟਰ ਬਲਬੀਰ ਤੇ ਡਾ. ਸੁਸ਼ੀਲ ਕੁਮਾਰ ਵਲੋਂ 450 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। 72 ਜ਼ਰੂਰਤਮੰਦ ਮਰੀਜ਼ਾਂ ਨੂੰ ਸਿਟੀ ਸੈਂਟਰ ਚੈਰੀਟੇਬਲ ਹਸਪਤਾਲ ਫਿਲੌਰ ਵਿਖੇ ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰ ਕੇ ਲੈਂਜ਼ ਪਾਏ ਜਾਣਗੇ। ਜ਼ਿਕਰਯੋਗ ਹੈ ਕਿ ਡਾਕਟਰਾਂ ਵਲੋਂ ਰੋਜ਼ਾਨਾ 25 ਮਰੀਜ਼ਾਂ ਦੇ ਹੀ ਆਪ੍ਰੇਸ਼ਨ ਕੀਤੇ ਜਾਣਗੇ ਜੋ 3 ਦਿਨਾਂ ਵਿਚ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਵਾਸਤੇ ਲੰਗਰ ਦਾ ਖਾਸ ਇੰਤਜ਼ਾਮ ਕੀਤਾ ਗਿਆ। ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਤੇ ਆਪ੍ਰੇਸ਼ਨ ਉਪਰੰਤ ਵਾਪਸ ਪਹੁੰਚਾਉਣ ਦੀ ਵਿਵਸਥਾ ਵੀ ਭੱਚੂ ਪਰਿਵਾਰ ਵਲੋਂ ਹੀ ਕੀਤੀ ਗਈ। ਇਸ ਮੌਕੇ ਸ਼੍ਰੀ ਵਿਸ਼ਵਕਰਮਾ ਸੇਵਾ ਕਮੇਟੀ ਵਲੋਂ ਪ੍ਰਧਾਨ ਰਮੇਸ਼ ਧੀਮਾਨ ਤੇ ਉਨ੍ਹਾਂ ਦੇ ਮੈਂਬਰਾਂ ਵਲੋਂ ਵਿਸ਼ੇਸ਼ ਯੋਗਦਾਨ ਕੀਤਾ ਗਿਆ। ਅੰਤ ’ਚ ਭੱਚੂ ਪਰਿਵਾਰ ਵਲੋਂ ਕਮੇਟੀ ਦੇ ਮੈਂਬਰਾਂ ਤੇ ਡਾਕਟਰਾਂ ਦੀ ਟੀਮ ਨੂੰ ਸਨਮਾਨਤ ਵੀ ਕੀਤਾ ਗਿਆ।

Related News