ਵਰਲਡ ਕੈਂਸਰ ਕੇਅਰ ਦੇ ਕੈਂਪ ’ਚ ਹੋਇਆ 300 ਜਣਿਆਂ ਦਾ ਚੈੱਕਅਪ
Thursday, Mar 14, 2019 - 04:36 AM (IST)
ਜਲੰਧਰ (ਜ.ਬ.)-ਪਿੰਡ ਮੱਲੀਆਂ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਉੱਘੇ ਐੱਨ. ਆਰ. ਆਈ. ਤੇ ਸਮਾਜ ਸੇਵਕ ਮਲਕੀਤ ਸਿੰਘ ਮੱਲੀ ਤੇ ਗੁਰੂ ਕਿਰਪਾ ਪੰਜ ਕੰਪਨੀ ਤੇ ਗ੍ਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਵਰਲਡ ਕੈਂਸਰ ਕੇਅਰ ਵਲੋਂ ਕੈਂਸਰ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮਾਹਰ ਡਾਕਟਰਾਂ ਦੀ ਟੀਮ ਵਲੋਂ 300 ਮਰਦ ਤੇ ਔਰਤਾਂ ਦੀ ਫ੍ਰੀ ਸਰੀਰਕ ਜਾਂਚ ਕੀਤੀ ਗਈ ਤੇ ਲੋਕਾਂ ਨੂੰ ਕੈਂਸਰ ਬੀਮਾਰੀ ਦੇ ਮੁੱਢਲੇ ਲੱਛਣਾਂ ਤੋਂ ਵੀ ਜਾਣੂ ਕਰਵਾਇਆ ਗਿਆ।