ਪੇਪਰ ਦੇਣ ਆਈਆਂ 9ਵੀਂ ਦੀਆਂ 2 ਵਿਦਿਆਰਥਣਾਂ ਲਾਪਤਾ

Friday, Mar 08, 2019 - 04:30 AM (IST)

ਪੇਪਰ ਦੇਣ ਆਈਆਂ 9ਵੀਂ ਦੀਆਂ 2 ਵਿਦਿਆਰਥਣਾਂ ਲਾਪਤਾ
ਜਲੰਧਰ (ਕਮਲੇਸ਼)-ਲਾਡੋਵਾਲੀ ਰੋਡ ਸਥਿਤ ਇਕ ਸਕੂਲ ਵਿਚ ਪੇਪਰ ਦੇਣ ਆਈਆਂ 9ਵੀਂ ਜਮਾਤ ਦੀਆਂ ਵਿਦਿਆਰਥਣਾਂ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਈਆਂ। ਵਿਦਿਆਰਥਣਾਂ ਪੇਪਰ ਦੇਣ ਤੋਂ ਬਾਅਦ ਘਰ ਨਹੀਂ ਪਹੁੰਚੀਆਂ ਤਾਂ ਪਰਿਵਾਰ ਵਾਲਿਆਂ ਨੇ ਸਕੂਲ ਆ ਕੇ ਅਗਵਾ ਦਾ ਸ਼ੱਕ ਜਤਾਇਆ। 2 ਨਾਬਾਲਗ ਲੜਕੀਆਂ ਦੇ ਇਸ ਤਰ੍ਹਾਂ ਗਾਇਬ ਹੋਣ ਦੀ ਖਬਰ ਸੁਣ ਕੇ ਪੁਲਸ ਜਾਂਚ ਵਿਚ ਜੁਟ ਗਈ। ਪੁਲਸ ਨੇ ਸਕੂਲ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ, ਜਦਕਿ ਪੁਲਸ ਟੀਮਾਂ ਨੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ’ਤੇ ਵੀ ਭਾਲ ਕੀਤੀ। ਕਰੀਬ 5 ਘੰਟੇ ਬਾਅਦ ਜਾ ਕੇ ਦੋਵੇਂ ਵਿਦਿਆਰਥਣਾਂ ਘਰ ਆ ਗਈਆਂ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੀ ਫ੍ਰੈਂਡ ਦੇ ਘਰ ਗਈਆਂ ਹੋਈਆਂ ਸਨ। ਵਿਦਿਆਰਥਣਾਂ ਦੇ ਵਾਪਸ ਆਉਣ ਦੀ ਸੂਚਨਾ ਮਿਲਦੇ ਹੀ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਤੇ ਸੀ. ਆਈ. ਏ. ਸਟਾਫ ਸਮੇਤ ਪੁਲਸ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਥਾਣਾ ਨਵੀਂ ਬਾਰਾਂਦਾਰੀ ਦੇ ਮੁਖੀ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਵਿਦਿਆਰਥਣਾਂ ਦੇ ਮਿਲਣ ਦੇ ਬਾਅਦ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ।

Related News