ਰਾਹੁਲ ਦੀ ਰੈਲੀ ਨੇ ਮਿਸ਼ਨ-13 ਦੀ ਕਾਮਯਾਬੀ ਦਾ ਬਿਗੁਲ ਵਜਾਇਆ : ਸੁੱਖਾ ਲਾਲੀ
Friday, Mar 08, 2019 - 04:30 AM (IST)

ਜਲੰਧਰ (ਚੋਪੜਾ)–ਮੋਗਾ ’ਚ ਆਯੋਜਿਤ ਇਤਿਹਾਸਕ ਰੈਲੀ ਨੇ ਪੰਜਾਬ ਵਿਚ ਕਾਂਗਰਸ ਦੇ ਮਿਸ਼ਨ-13 ਦੀ ਕਾਮਯਾਬੀ ਦਾ ਬਿਗੁਲ ਵਜਾ ਦਿੱਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਸਾਰੀਆਂ ਸੀਟਾਂ ਨੂੰ ਜਿੱਤ ਕੇ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਵਿਚ ਅਹਿਮ ਯੋਗਦਾਨ ਦੇਵੇਗੀ। ਇਹ ਸ਼ਬਦ ਜ਼ਿਲਾ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ ਨੇ ਬੀ. ਐੱਸ. ਐੱਫ. ਚੌਕ ਸਥਿਤ ਆਪਣੇ ਦਫਤਰ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਵਰਕਰਾਂ ਨੂੰ ਰਵਾਨਾ ਕਰਨ ਦੌਰਾਨ ਕਹੇ। ਸੁੱਖਾ ਲਾਲੀ ਜੋ ਕਿ 14 ਬੱਸਾਂ ਅਤੇ ਅਨੇਕਾਂ ਕਾਰਾਂ ਦੇ ਵਿਸ਼ਾਲ ਕਾਫਲੇ ਨਾਲ ਮੋਗਾ ਪਹੁੰਚੇ ਸਨ, ਨੇ ਦੱਸਿਆ ਕਿ ਰੈਲੀ ਵਿਚ ਹੋਏ ਭਾਰੀ ਇਕੱਠ ਅਤੇ ਲੋਕਾਂ ਦੇ ਜੋਸ਼ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਹੀ ਦੇਸ਼ ਵਿਚ ਇਕੋ ਇਕ ਅਜਿਹੀ ਪਾਰਟੀ ਹੈ ਜੋ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਵਿਚ ਸਮਰੱਥ ਹੈ। ਇਸ ਮੌਕੇ ਸੰਮਤੀ ਮੈਂਬਰ ਸਤਨਾਮ ਸਿੰਘ ਸੱਤਾ, ਮਨਿੰਦਰ ਸਿੰਘ ਲੰਬੜਦਾਰ, ਲਖਵਿੰਦਰ ਸਿੰਘ ਲੱਖਾ, ਅਮਰਜੀਤ ਸਿੰਘ,ਰਣਦੀਪ ਸਿੰਘ ਰਾਣਾ, ਪਰਮਿੰਦਰ ਸਿੰਘ ਮੱਲ੍ਹੀ ਤੇ ਮੋਹਨ ਲਾਲ ਆਦਿ ਮੌਜੂਦ ਸਨ।