ਤੇਜ਼ ਰਫਤਾਰ ਗੱਡੀ ਨੇ ਆਟੋ ਨੂੰ ਮਾਰੀ ਟੱਕਰ, ਆਟੋ ਅੱਗੇ ਜਾ ਰਹੀ ਗੱਡੀ ਨਾਲ ਟਕਰਾਇਆ

Friday, Mar 08, 2019 - 04:29 AM (IST)

ਤੇਜ਼ ਰਫਤਾਰ ਗੱਡੀ ਨੇ ਆਟੋ ਨੂੰ ਮਾਰੀ ਟੱਕਰ, ਆਟੋ ਅੱਗੇ ਜਾ ਰਹੀ ਗੱਡੀ ਨਾਲ ਟਕਰਾਇਆ
ਜਲੰਧਰ (ਜ.ਬ.)-ਲਿੰਕ ਰੋਡ ’ਤੇ ਦੇਰ ਸ਼ਾਮ ਦੇ ਸਮੇਂ ਤੇਜ਼ ਰਫਤਾਰ ਗੱਡੀ ਨੇ ਅੱਗੇ ਜਾ ਰਹੇ ਆਟੋ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਤੋਂ ਬਾਅਦ ਆਟੋ ਅੱਗੇ ਜਾ ਰਹੀ ਇਕ ਹੋਰ ਗੱਡੀ ਨਾਲ ਜਾ ਟਕਰਾਇਆ ਜਿਸ ਤੋਂ ਬਾਅਦ ਉਥੇ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ। ਗਨੀਮਤ ਰਹੀ ਕਿ ਹਾਦਸੇ ਦੌਰਾਨ ਕਿਸੇ ਨੂੰ ਸੱਟ ਨਹੀਂ ਲੱਗੀ। ਥਾਣਾ 6 ਦੇ ਏ. ਐੈੱਸ. ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਮੌਕੇ ’ਤੇ ਚੌਕੀ ਬੱਸ ਸਟੈਂਡ ਦੀ ਪੁਲਸ ਪੈਟਰੋਲਿੰਗ ਕਰ ਰਹੀ ਸੀ। ਪੁਲਸ ਟੀਮ ਨੇ ਥਾਣੇ ਸੂਚਨਾ ਦਿੱਤੀ ਜਿਸ ਤੋਂ ਬਾਅਦ ਉਹ ਵੀ ਮੌਕੇ ’ਤੇ ਪਹੁੰਚ ਗਏ। ਇਕੋ ਵੇਲੇ ਤਿੰਨ ਵਾਹਨਾਂ ਦੀ ਟੱਕਰ ਕਾਰਨ ਕਾਰਾਂ ਨੁਕਸਾਨੀਆਂ ਗਈਆਂ ਸਨ ਪਰ ਆਟੋ ਨੂੰ ਟੱਕਰ ਮਾਰਨ ਵਾਲੀ ਕਾਰ ਦੇ ਡਰਾਈਵਰ ਨੇ ਗਲਤੀ ਮੰਨ ਕੇ ਨੁਕਸਾਨ ਦਾ ਮੁਆਵਜ਼ਾ ਦੇਣਾ ਮੰਨ ਲਿਆ ਸੀ ਜਿਸਤੋਂ ਬਾਅਦ ਆਟੋ ਚਾਲਕ ਤੇ ਦੂਜੀ ਗੱਡੀ ਦੇ ਚਾਲਕ ਨੇ ਰਾਜ਼ੀਨਾਮਾ ਕਰ ਲਿਆ ਤੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ।

Related News