ਚਿੱਟੀ ਪਿੰਡ ’ਚ ਸੁਰਿੰਦਰ ਚੌਧਰੀ ਨੇ ਵੰਡੇ ਸਾਈਕਲ
Monday, Mar 04, 2019 - 04:29 AM (IST)
ਜਲੰਧਰ (ਜ.ਬ.)-ਕਰਤਾਰਪੁਰ ਹਲਕੇ ਦੇ ਐੱਮ. ਐੱਲ. ਏ. ਸੁਰਿੰਦਰ ਚੌਧਰੀ ਨੇ ਅੱਜ ਨੇਡ਼ਲੇ ਪਿੰਡ ਚਿੱਟੀ ਵਿਖੇ ਇਕ ਪ੍ਰੋਗਰਾਮ ’ਚ ਹਿੱਸਾ ਲਿਆ ਅਤੇ ਪਿੰਡ ਦੀਆਂ ਵਿਦਿਆਰਥਣਾਂ ਨੂੰ ਮੁਫਤ 52 ਸਾਈਕਲਾਂ ਵੰਡੀਆਂ। ਇਸ ਮੌਕੇ ਚੌਧਰੀ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ’ਚ ਪੰਜਾਬ ਦੇ ਪਿੰਡਾਂ ਦਾ ਵਿਕਾਸ ਰੁਕਣ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਸਕੀਮਾਂ ਲਾਗੂ ਕਰ ਰਹੀ ਹੈ। ਪੰਜਾਬ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਪਡ਼੍ਹਾਈ ਦੇ ਮੌਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ’ਚ ਪਿੰਡਾਂ ਦਾ ਕੋਈ ਵੀ ਕੰਮ ਹੋਵੇ, ਉਹ ਤੁਰੰਤ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਜਾਵੇ, ਉਸਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਦੀਪ ਸਿੰਘ ਚਾਹਲ, ਗੁਰਦੇਵ ਸਿੰਘ ਚਿੱਟੀ, ਪਾਸ਼ੀ ਰਾਮ, ਪਰਮਜੀਤ ਸਿੰਘ, ਕਾਲਾ ਮੋਹਨ ਅਤੇ ਅਵਤਾਰ ਸਿੰਘ ਵੀ ਮੌਜੂਦ ਸਨ।