ਮਹਾਸ਼ਿਵਰਾਤਰੀ ਦੀ ਖੁਸ਼ੀ ’ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ

Monday, Mar 04, 2019 - 04:29 AM (IST)

ਮਹਾਸ਼ਿਵਰਾਤਰੀ ਦੀ ਖੁਸ਼ੀ ’ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ
ਜਲੰਧਰ (ਕਮਲਜੀਤ, ਦਿਲਬਾਗੀ, ਚਾਂਦ)-ਮਹਾਸ਼ਿਵਰਾਤਰੀ ਦੇ ਸਬੰਧ ਵਿਚ ਰਘੂਵੰਸ਼ ਪਰਿਵਾਰ ਆਦਮਪੁਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਿਵ ਮੰਦਿਰ ਮੇਨ ਬਾਜ਼ਾਰ ਆਦਮਪੁਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਗਵਾਨ ਸ਼ਿਵ ਦੇ ਜੀਵਨ ਨਾਲ ਸਬੰਧਤ ਸੁੰਦਰ ਸਰੂਪ ਸਜਾਏ ਗਏ। ਸ਼ੋਭਾ ਯਾਤਰਾ ਦਾ ਆਰੰਭ ਪੂਜਾ ਉਪਰੰਤ ਕੀਤਾ ਗਿਆ। ਇਸ ਮੌਕੇ ਕਲਾਕਾਰਾਂ ਵਲੋਂ ਪੇਸ਼ ਕੀਤਾ ਗਿਆ ਸ਼ਿਵ ਤਾਂਡਵ ਖਿੱਚ ਦਾ ਕੇਂਦਰ ਰਿਹਾ। ਇਹ ਸ਼ੋਭਾ ਯਾਤਰਾ ਸ਼ਿਵ ਮੰਦਿਰ ਤੋਂ ਚੱਲ ਕੇ ਘੰਟਾ ਘਰ ਚੌਕ, ਮੇਨ ਰੋਡ, ਕਾਲਰੀਆਂ ਮੁਹੱਲਾ, ਐਮ ਈ ਐਸ ਰੋਡ, ਰੇਲਵੇ ਰੋਡ ਹੁੰਦੀ ਹੋਈ ਵਾਪਸ ਸ਼ਿਵ ਮੰਦਿਰ ਆ ਕੇ ਸੰੰਪੰਨ ਹੋਈ। ਸੰਗਤਾਂ ਵਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਸੰਗਤਾਂ ਲਈ ਵਿਸ਼ੇਸ਼ ਲੰਗਰ ਵੀ ਲਾਏ ਗਏ। ਇਸ ਮੌਕੇ ਪ੍ਰਧਾਨ ਮੋਹਿਤ ਗੌਤਮ, ਵਿਨੋਦ ਕੁਮਾਰ ਸਕੱਤਰ, ਖ਼ਾਜ਼ਨਚੀ ਵਿਕਰਮ ਟੰਡਨ, ਗੈਵਿਸ਼ ਅਰੋਡ਼ਾ, ਹੈਮੰਤ ਗੌਤਮ, ਸਨੀ, ਸ਼ਿਵਮ, ਦਿਨੇਸ਼, ਵਿੱਕੀ, ਕਿਸ਼ਨ, ਅਮਿਤ ਸਭਰਵਾਲ ਆਦਿ ਹਾਜ਼ਰ ਸਨ।

Related News