ਵੱਡਾ ਕਦਮ ਚੁੱਕਣ ਦੀ ਤਿਆਰੀ ''ਚ ਮੁੱਖ ਮੰਤਰੀ ਭਗਵੰਤ ਮਾਨ, ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ

Wednesday, Feb 12, 2025 - 01:10 PM (IST)

ਵੱਡਾ ਕਦਮ ਚੁੱਕਣ ਦੀ ਤਿਆਰੀ ''ਚ ਮੁੱਖ ਮੰਤਰੀ ਭਗਵੰਤ ਮਾਨ, ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ

ਚੰਡੀਗੜ੍ਹ/ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਬਾਰਾਦਰੀ ਸਥਿਤ 177 ਸਾਲ ਪੁਰਾਣੇ ਮਕਾਨ ਵਿਚ ਸ਼ਿਫਟ ਹੋ ਸਕਦੇ ਹਨ। ਉਕਤ 177 ਸਾਲ ਪੁਰਾਣੇ ਮਕਾਨ ਦਾ ਨੰਬਰ ਇਕ ਹੈ। ਇਹ ਉਹੀ ਘਰ ਹੈ, ਜਿੱਥੇ ਪਹਿਲਾਂ ਡਿਵੀਜ਼ਨ ਕਮਿਸ਼ਨਰ ਦਾ ਘਰ ਸੀ। ਹੁਣ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਤਿਆਰ ਕੀਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਸ ਘਰ ਵਿਚ ਹੁਣ ਨਵੇਂ ਸੋਫੇ ਲਗਾਏ ਜਾ ਰਹੇ ਹਨ। ਬੈਡਮਿੰਟਨ ਅਤੇ ਵਾਲੀਬਾਲ ਕੋਰਟ ਵੀ ਤਿਆਰ ਕੀਤੇ ਜਾ ਰਹੇ ਹਨ। ਦੋਵਾਂ ਥਾਵਾਂ 'ਤੇ ਬਕਾਇਦਾ ਜਾਲ ਲਗਾ ਦਿੱਤਾ ਗਿਆ ਹੈ। ਇਮਾਰਤ ਨੂੰ ਤਿਆਰ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ 'ਤੇ ਚੱਲ ਰਿਹਾ ਹੈ। ਤਿਆਰੀਆਂ ਨੂੰ ਦੇਖਦਿਆਂ ਹੋਇਆਂ ਕਿਆਸ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਜਲਦੀ ਹੀ ਇੱਥੇ ਰੁੱਕਣ ਲਈ ਆ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵਧੀ ਸਖ਼ਤੀ, ਡਿਫਾਲਟਰਾਂ ਖ਼ਿਲਾਫ਼ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

ਇਸ ਲਈ ਲਿਆ ਗਿਆ ਫ਼ੈਸਲਾ

ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਸਮੇਂ ਜਲੰਧਰ ਛਾਉਣੀ ਵਿਚ ਇਕ ਘਰ ਕਿਰਾਏ 'ਤੇ ਲਿਆ ਹੋਇਆ ਹੈ। ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੀ ਉਪ ਚੋਣ ਦੌਰਾਨ ਮੁੱਖ ਮੰਤਰੀ ਅਕਸਰ ਮੌਜੂਦ ਰਹਿੰਦੇ ਸਨ। ਛਾਉਣੀ ਖੇਤਰ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਸ਼ਹਿਰ ਤੋਂ ਥੋੜ੍ਹੀ ਬਾਹਰ ਹੈ, ਇਸ ਲਈ ਉਨ੍ਹਾਂ ਲਈ ਸ਼ਹਿਰ ਵਿਚ ਹੀ ਰਿਹਾਇਸ਼ ਦੀ ਭਾਲ ਕੀਤੀ ਗਈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਬਾਅਦ ਮੁੱਖ ਮੰਤਰੀ ਲਈ ਕਿਰਾਏ ਦੇ ਘਰ ਦੀ ਬਜਾਏ ਡਿਵੀਜ਼ਨਲ ਕਮਿਸ਼ਨਰ ਦੀ ਰਿਹਾਇਸ਼ ਤਿਆਰ ਕਰਨ ਦੀ ਯੋਜਨਾ ਬਣਾਈ ਗਈ। 

ਇਹ ਵੀ ਪੜ੍ਹੋ : ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਮਹਾਪੰਚਾਇਤ ਦੌਰਾਨ ਪਿਆ ਭੜਥੂ, ਘਟਨਾ ਦੇਖ ਸਭ ਨੂੰ ਪਈਆਂ ਭਾਜੜਾਂ

ਬਾਰਾਦਰੀ ਵਿਚ ਸਥਿਤ ਇਸ ਇਤਿਹਾਸਕ ਇਮਾਰਤ ਵਿਚ 2 ਪਰਿਵਾਰਕ ਫਲੈਟ ਵੀ ਹਨ ਜਿਨ੍ਹਾਂ ਵਿਚ 4 ਡਰਾਇੰਗ ਰੂਮ, 4 ਬੈੱਡਰੂਮ, 3 ਦਫਤਰੀ ਕਮਰੇ, ਇਕ ਵਰਾਂਡਾ ਅਤੇ ਸਹਾਇਕ ਸਟਾਫ਼ ਲਈ 10 ਕਮਰੇ ਹਨ। ਘਰ ਦੇ ਸਾਹਮਣੇ ਇਕ ਵੱਡਾ ਬਾਗ਼ ਹੈ। ਇਸ ਦੇ ਪਿੱਛੇ ਜਲੰਧਰ ਦਾ ਮਸ਼ਹੂਰ ਕਲੱਬ ਜਿਮਖਾਨਾ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਲਈ ਨਵਾਂ ਫਰਨੀਚਰ ਲਗਾਇਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ 177 ਸਾਲਾਂ ਵਿਚ 140 ਕਮਿਸ਼ਨਰ ਇਸ ਇਮਾਰਤ ਵਿਚ ਰਹਿ ਚੁੱਕੇ ਹਨ ਜਦਕਿ ਹੁਣ ਇਹ ਇਮਾਰਤ ਪੰਜਾਬ ਦੇ ਮੁੱਖ ਮੰਤਰੀ ਲਈ ਤਿਆਰ ਕਰਵਾਈ ਜਾ ਰਹੀ ਹੈ। 

ਇਹ ਵੀ ਪੜ੍ਹੋ : ਚਰਚਿਤ ਪਿੰਡ ਸਰਾਵਾਂ ਬੋਦਲਾਂ 'ਚ ਟਾਈਮ ਪਾ ਕੇ ਭਿੜੇ ਮੁੰਡੇ, ਮੋਟਰਸਾਈਕਲ ਫੂਕੇ, ਲੜਾਈ ਦੇਖ ਕੰਬਿਆ ਪਿੰਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News