ਕੈਂਟ ਬੋਰਡ ਦੀ ਮਹੀਨਾਵਾਰ ਬੈਠਕ

Saturday, Feb 23, 2019 - 04:25 AM (IST)

ਕੈਂਟ ਬੋਰਡ ਦੀ ਮਹੀਨਾਵਾਰ ਬੈਠਕ
ਜਲੰਧਰ (ਜ.ਬ.)-ਕੈਂਟ ਬੋਰਡ ਦੀ ਮਹੀਨਾਵਾਰ ਬੈਠਕ ਬੋਰਡ ਪ੍ਰੈਜ਼ੀਡੈਂਟ ਬ੍ਰਿਗੇਡੀਅਰ ਐੱਸ. ਐੱਸ. ਬਾਲਾ ਦੀ ਪ੍ਰਧਾਨਗੀ ਵਿਚ ਹੋਈ। ਬੈਠਕ ਦੀ ਸ਼ੁਰੂਆਤ ਵਿਚ ਪੁਲਵਾਮਾ ਵਿਚ ਸ਼ਹੀਦ ਹੋਏ ਫੌਜੀਆਂ ਦੇ ਸਨਮਾਨ ਵਿਚ 2 ਮਿੰਟ ਦਾ ਮੌਨ ਰੱਖਿਆ ਗਿਆ। ਜਿਸ ਤੋਂ ਬਾਅਦ ਸੀ. ਈ. ਓ. ਮੀਨਾਕਸ਼ੀ ਲੋਹੀਆ ਨੇ ਬੋਰਡ ਦੀ ਬੈਠਕ ਵਿਚ ਆਈਟਮਾਂ ਪੜ੍ਹ ਕੇ ਸੁਣਾਈਆਂ। ਕੈਂਟ ਬੋਰਡ ਪਿਛਲੇ ਕਾਫੀ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਬੋਰਡ ਦਾ ਖਜ਼ਾਨਾ ਖਾਲੀ ਪਿਆ ਹੈ। ਇਸ ਕਾਰਨ ਬੋਰਡ ਨੇ ਸਾਰੇ ਵਰਕ ਆਰਡਰ ਰੱਦ ਕਰ ਦਿੱਤੇ ਹਨ। ਜਿਸ ਵਿਚ ਕੈਂਟ ਵਿਚ ਪਾਉਣ ਵਾਲੀ ਪਾਈਪ ਲਾਈਨ ਦਾ ਟੈਂਡਰ ਵੀ ਸ਼ਾਮਲ ਹੈ। ਬੋਰਡ ਨੇ ਤੈਅ ਕੀਤਾ ਹੈ ਕਿ ਕੇਂਦਰ ਵੱਲੋਂ ਗ੍ਰਾਂਟ ਮਿਲਣ ਤੋਂ ਬਾਅਦ ਵੀ ਵਰਕ ਆਰਡਰ ਟੈਂਡਰ ਖੋਲ੍ਹੇ ਜਾਣਗੇ। ਬੋਰਡ ਵਿਚ ਇਹ ਵੀ ਤੈਅ ਕੀਤਾ ਗਿਆ ਕਿ ਪੁਲਵਾਮਾ ਵਿਚ ਫੌਜੀਆਂ ’ਤੇ ਹਮਲੇ ਕਾਰਨ ਸਾਰੇ ਦੇਸ਼ ਵਿਚ ਰੋਸ ਹੈ ਅਤੇ ਇਸ ਕਾਰਨ ਬੋਰਡ ਨੇ ਇਸ ਸਾਲ ਦਾ ਫਲਾਵਰ ਸ਼ੋਅ ਰੱਦ ਦਿੱਤਾ ਹੈ। ਮੋਬਾਇਲ ਟਾਵਰ ਲਈ ਹੋਵੇਗਾ ਰੀ-ਟੈਂਡਰਪਿਛਲੇ ਦਿਨੀਂ ਕੈਂਟ ਬੋਰਡ ਵੱਲੋਂ ਕੈਂਟ ਏਰੀਆ ਵਿਚ ਮੋਬਾਇਲ ਟਾਵਰ ਲਾਉਣ ਲਈ ਟੈਂਡਰ ਖੋਲ੍ਹਿਆ ਗਿਆ ਸੀ। ਮੋਬਾਇਲ ਕੰਪਨੀਆਂ ਵੱਲੋਂ ਘੱਟ ਮੁੱਲ ਦੀ ਕੁਟੇਸ਼ਨ ਆਉਣ ਦੇ ਕਾਰਨ ਬੋਰਡ ਨੇ ਫਿਰ ਤੋਂ ਰੀ-ਟੈਂਡਰ ਕਰਨ ਦਾ ਫੈਸਲਾ ਲਿਆ ਹੈ ਅਤੇ ਪੁਰਾਣੇ ਲੱਗੇ ਟਾਵਰਾਂ ਦੀ ਮਿਆਦ ਨੂੰ ਵਧਾ ਦਿੱਤਾ ਗਿਆ ਹੈ। ਬਾਕਸਸੁਭਾਨਾ ਸ਼ਿਫਟ ਹੋਣਗੇ ਕੈਟਲਕੈਂਟ ਬੋਰਡ ਵੱਲੋਂ ਕੈਟਲ ਫ੍ਰੀ ਕਰਨ ਦੀ ਮੁਹਿੰਮ ਚਲਾਈ ਗਈ ਸੀ ਤੇ ਇਸ ਦੇ ਤਹਿਤ ਕੈਂਟ ਵਿਚ ਕਈ ਡੇਅਰੀਆਂ ਦੇ ਪਾਣੀ ਕੁਨੈਕਸ਼ਨ ਕੱਟੇ ਗਏ ਸਨ। ਡੇਅਰੀ ਮਾਲਕਾਂ ਨੇ ਹੁਣ ਮੰਨ ਲਿਆ ਹੈ ਕਿ ਉਹ ਆਪਣੇ ਕੈਟਲਜ਼ ਨੂੰ ਸੁਭਾਨਾ ਵਿਚ ਕੈਂਟ ਬੋਰਡ ਵੱਲੋਂ ਪ੍ਰੋਵਾਈਡ ਕਰਵਾਉਣ ਵਾਲੀ ਜਗ੍ਹਾ ’ਤੇ ਸ਼ਿਫਟ ਕਰ ਦੇਣਗੇ। ਭਵਿੱਖ ਵਿਚ ਟੈਂਡਰ ਨੂੰ ਪਹਿਲਾ ਫਾਈਨਾਂਸ ਕਮੇਟੀ ਕਰੇਗੀ ਰੀਵਿਊਬੋਰਡ ਪ੍ਰੈਜ਼ੀਡੈਂਟ ਨੇ ਤੈਅ ਕੀਤਾ ਹੈ ਕਿ ਭਵਿੱਖ ਵਿਚ ਹੋਣ ਵਾਲੇ ਸਾਰੇ ਟੈਂਡਰਾਂ ਨੂੰ ਫਾਈਨਾਂਸ ਕਮੇਟੀ ਰੀਵਿਊ ਕਰੇਗੀ ਅਤੇ ਉਸ ਤੋਂ ਬਾਅਦ ਹੀ ਟੈਂਡਰ ਨੂੰ ਬੋਰਡ ਵਿਚ ਲਿਆਂਦਾ ਜਾਵੇਗਾ। ਪਾਈਪ ਲਾਈਨ ਟੈਂਡਰ ਵਿਚ ਪੈਦਾ ਹੋਏ ਵਿਵਾਦਾਂ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ ਅਤੇ ਫਾਈਨਾਂਸ ਕਮੇਟੀ ਨੂੰ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਬੋਰਡ ਦਾ ਮਾਲੀਆ ਵਧਾਇਆ ਜਾ ਸਕੇ। ਕੇਂਦਰ ਦੀ ਗ੍ਰਾਂਟ ਬਣ ਸਕਦੀ ਹੈ ਮਦਦਕੈਂਟ ਬੋਰਡ ਵਿੱਤੀ ਸੰਕਟ ਵਿਚ ਘਿਰਿਆ ਹੈ। ਅਜਿਹੇ ਵਿਚ ਕੇਂਦਰ ਦੀ ਗ੍ਰਾਂਟ ਹੀ ਕੈਂਟ ਬੋਰਡ ਲਈ ਮਦਦ ਬਣ ਸਕਦੀ ਹੈ। ਕੈਂਟ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਰਾਜਿੰਦਰ ਸ਼ਰਮਾ ਕੁੱਕੀ ਅਤੇ ਫਾਈਨਾਂਸ ਕਮੇਟੀ ਦੇ ਚੇਅਰਮੈਨ ਸੰਜੀਵ ਤ੍ਰੇਹਨ ਨੇ ਕਿਹਾ ਕਿ ਉਹ ਜਲਦ ਹੀ ਕੇਂਦਰ ਨੂੰ ਚਿੱਠੀ ਲਿਖ ਕੇ ਕੈਂਟ ਬੋਰਡ ਲਈ ਸਪੈਸ਼ਲ ਗ੍ਰਾਂਟ ਦੀ ਮੰਗ ਕਰਨਗੇ। ਤ੍ਰੇਹਨ ਨੇ ਕਿਹਾ ਕਿ ਉਹ ਜਲਦ ਹੀ ਕੇਂਦਰ ਨੂੰ ਚਿੱਠੀ ਲਿਖ ਕੇ ਕੈਂਟ ਬੋਰਡ ਲਈ ਸਪੈਸ਼ਲ ਗ੍ਰਾਂਟ ਦੀ ਮੰਗ ਕਰਨਗੇ। ਤ੍ਰੇਹਨ ਨੇ ਕਿਹਾ ਕਿ ਬੋਰਡ ਦੀ ਆਮਦਨ ਵਧਾਉਣ ਲਈ ਨਵੇਂ ਸੁਝਾਅ ਪੇਸ਼ ਕਰਨਗੇ। ‘ਜਗ ਬਾਣੀ’ ਨੇ ਪ੍ਰਸ਼ਾਸਨ ਨੂੰ ਜਗਾਇਆ : ਸੰਜੀਵ ਤ੍ਰੇਹਨਕੈਂਟ ਵਿਚ ਆਰਮੀ ਦੇ ਪਹਿਰੇ ਦੇ ਬਾਵਜੂਦ ਹੋ ਰਹੀ ਸ਼ਰਾਬ ਦੀ ਸਮੱਗਲਿੰਗ ਨੂੰ ‘ਜਗ ਬਾਣੀ’ ਨੇ ਪ੍ਰਮੁੱਖਤਾ ਨਾਲ ਛਾਪਿਆ ਸੀ। ਇਸ ਮਾਮਲੇ ਵਿਚ ਕੌਂਸਲਰ ਸੰਜੀਵ ਤ੍ਰੇਹਨ ਨੇ ਕਿਹਾ ਕਿ ਕੋਈ ਘਟਨਾ ਨਾ ਵਾਪਰੇ ਇਸ ਲਈ ‘ਜਗ ਬਾਣੀ’ ਨੇ ਪ੍ਰਸ਼ਾਸਨ ਨੂੰ ਜਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਰਮੀ ਦਾ ਸਹਿਯੋਗ ਕਰਨਾ ਚਾਹੀਦਾ ਹੈ।ਇਹ ਰਹੇ ਮੌਜੂਦਵਾਈਸ ਪ੍ਰੈਜ਼ੀਡੈਂਟ ਰਾਜਿੰਦਰ ਸ਼ਰਮਾ, ਕੌਂਸਲਰ ਸੰਜੀਵ ਤ੍ਰੇਹਨ, ਕੌਂਸਲਰ ਸੁਰੇਸ਼ ਭਾਰਦਵਾਜ, ਕੌਂਸਲਰ ਸਨੇਹਾ ਗੁਪਤਾ, ਕੌਂਸਲਰ ਪੁਨੀਤ ਕੌਰ ਤੇ ਹੋਰ।

Related News