ਅਾਦਰਾਮਾਨ ’ਚ ਸਿਹਤ ਜਾਗਰੂਤਾ ਕੈਂਪ ਲਾਇਆ
Wednesday, Feb 13, 2019 - 05:02 AM (IST)
ਜਲੰਧਰ (ਛਾਬਡ਼ਾ)- ਪਿੰਡ ਆਦਰਾਮਾਨ ਵਿਖੇ ਮੁਢਲਾ ਸਿਹਤ ਕੇਂਦਰ ਮਹਿਤਪੁਰ ਦੀ ਅੈੱਸ. ਅੈੱਮ. ਓ. ਡਾ. ਕੁਲਵਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਸਬੰਧੀ ਸੈਮੀਨਾਰ ਲਾਇਆ ਗਿਆ, ਜਿਸ ’ਚ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕਰ ਕੇ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਸਰਪੰਚ ਜਸਵੀਰ ਸਿੰਘ ਨੇ ਕੈਂਪ ਦਾ ੳੁਦਘਾਟਨ ਕੀਤਾ। ਇਸ ਮੌਕੇ ਸੰਦੀਪ ਅਰੋਡ਼ਾ, ਰਣਜੀਤ ਸਿੰਘ, ਜਰਨੈਲ ਸਿੰਘ, ਜਗਜੀਤ ਸਿੰਘ, ਬਖਸ਼ੀਸ਼ ਸਿੰਘ ਤੇ ਬੀ. ਪੀ. ਓ. ਸੰਦੀਪ ਵਾਲੀਆ ਆਦਿ ਹਾਜ਼ਰ ਸਨ।
