ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਢੱਡਾ ’ਚ ਸਾਲਾਨਾ ਇਨਾਮ ਵੰਡ ਸਮਾਰੋਹ
Friday, Jan 18, 2019 - 10:44 AM (IST)

ਜਲੰਧਰ (ਟੁੱਟ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਖਾਨਪੁਰ ਢੱਡਾ ਬਲਾਕ ਨਕੋਦਰ-2 ਦਾ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਦਰਬਾਰਾ ਸਿੰਘ ਗਿੱਲ ਵਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਤੇ ਇਸ ਉਪਰੰਤ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਸਕੂਲੀ ਬੱਚਿਆਂ ਨੇ ਭਾਗ ਲਿਆ। ਬੱਚਿਆਂ ਵਲੋਂ ਲੋਕ ਨਾਚ, ਗਿੱਧਾ-ਭੰਗਡ਼ਾ, ਲੋਕ ਗੀਤ, ਕਵਿਤਾਵਾਂ ਤੇ ਡਾਂਸ ਕੋਰੀਓਗ੍ਰਾਫੀ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਜਰਨੈਲ ਸਿੰਘ ਯੂ. ਐੱਸ. ਏ., ਪ੍ਰਿੰ. ਗੁਰਦੀਪ ਸਿੰਘ ਗਿੱਲ, ਬਚਿੱਤਰ ਸਿੰਘ, ਜਸਵੰਤ ਸਿੰਘ ਪਨੇਸਰ, ਦਰਸ਼ਨ ਸਿੰਘ ਧਾਲੀਵਾਲ, ਮਾ. ਅਮਨਦੀਪ ਸਿੰਘ, ਮਾ. ਸੁਰਜੀਤ ਸਿੰਘ ਹੁੰਦਲ, ਹਰਬੰਸ ਸਿੰਘ, ਪਰਮਿੰਦਰ ਕੌਰ, ਬਲਜੀਤ ਕੌਰ, ਸੰਦੀਪ ਕੌਰ, ਮਿਨਾਕਸ਼ੀ ਸ਼ਰਮਾ ਤੇ ਮਨਜੀਤ ਕੌਰ ਹਾਜ਼ਰ ਸਨ।