ਮਹਾਰਾਜ ਪਰਮਦੇਵਾ ਜੀ ਦਾ 6ਵਾਂ ਜੋਤੀ ਪ੍ਰਗਟ ਦਿਵਸ ਅੱਜ
Friday, Jan 18, 2019 - 10:41 AM (IST)
ਜਲੰਧਰ (ਮਹੇਸ਼)- ਸੱਚਖੰਡ ਵਾਸੀ ਬ੍ਰਹਮਲੀਨ ਸ੍ਰੀ ਪਰਮਦੇਵਾ ਮਹਾਰਾਜ ਜੀ ਕਪੂਰ ਪਿੰਡ ਵਾਲਿਆਂ ਦਾ ਜੋਤੀ ਪ੍ਰਗਟ ਦਿਵਸ 18 ਜਨਵਰੀ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਮੰਦਰ ਦੇ ਸੇਵਾਦਾਰਾਂ ਅਤੇ ਸੋਸਾਇਟੀ ਦੇ ਅਹੁਦੇਦਾਰਾਂ ਪ੍ਰਧਾਨ ਗਿਆਨ ਚੰਦ ਤੇ ਜਨਰਲ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਸ੍ਰੀ ਪਰਮਦੇਵਾ ਵੈਸ਼ਨੋ ਮੰਦਰ ਕਪੂਰਥਲਾ ਵਿਚ ਮੰਦਰ ਦੀ ਮੌਜੂਦਾ ਗੱਦੀਨਸ਼ੀਨ ਜਸਵਿੰਦਰ ਕੌਰ ਅੰਜੂ ਦੀ ਸਰਪ੍ਰਸਤੀ ਵਿਚ ਮਨਾਏ ਜਾ ਰਹੇ ਉਕਤ ਆਯੋਜਨ ’ਚ ਸਵੇਰੇ 8 ਵਜੇ ਦੁਰਗਾ ਸਤੁਤੀ ਦਾ ਪਾਠ ਹੋਵੇਗਾ। 10 ਵਜੇ ਕੰਜਕ ਪੂਜਨ, 11 ਵਜੇ ਹਵਨ ਯੱਗ ਅਤੇ ਦੁਪਹਿਰ 1 ਵਜੇ ਸੰਕੀਰਤਨ ਤੇ ਪ੍ਰਵਚਨ ਹੋਣਗੇ। ਇਸ ਆਯੋਜਨ ਵਿਚ ਦੂਰ-ਦੂਰ ਤੋਂ ਆਉਣ ਵਾਲੇ ਮਹਾਰਾਜ ਜੀ ਦੇ ਸ਼ਰਧਾਲੂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨਗੇ। ਸ੍ਰੀ ਪਰਮਦੇਵਾ ਜੀ ਵੈਸ਼ਨੋ ਮੰਦਰ ਚੈਰੀਟੇਬਲ ਸੋਸਾਇਟੀ ਦੇ ਸਾਰੇ ਅਹੁਦੇਦਾਰ ਤੇ ਸੇਵਾਦਾਰ ਆਯੋਜਨ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ।
