ਜਲੰਧਰ : ਪਤਨੀ ਨੂੰ ਵੇਖਿਆ ਗੈਰ ਦੀਆਂ ਬਾਹਾਂ ''ਚ ਤਾਂ ਬਣਾ ਲਈ ਵੀਡੀਓ
Tuesday, Jan 16, 2018 - 07:37 AM (IST)

ਜਲੰਧਰ, (ਸ਼ੋਰੀ)- ਆਪਣੇ ਮਾਂ-ਪਿਓ ਤੇ ਘਰ ਛੱਡ ਕੇ ਆਸ਼ਿਕ ਨਾਲ ਭੱਜਣ ਵਾਲਿਆਂ ਦੀ ਗ੍ਰਹਿਸਥੀ ਕਦੀ-ਕਦੀ ਖਰਾਬ ਵੀ ਹੋ ਜਾਂਦੀ ਹੈ ਤੇ ਉਨ੍ਹਾਂ ਨੂੰ ਪਿਆਰ 'ਚ ਧੋਖਾ ਵੀ ਖਾਣਾ ਪਿਆ ਹੈ। ਇਸ ਦੇ ਬਾਅਦ ਪਿਆਰ ਨਫਰਤ 'ਚ ਬਦਲ ਜਾਂਦਾ ਹੈ। ਅਜਿਹੇ ਹੀ ਮਾਮਲਾ ਮਹਾਨਗਰ 'ਚ ਦੇਖਣ ਨੂੰ ਮਿਲਿਆ। ਪਹਿਲਾ ਮਾਮਲਾ ਗੁਲਾਬ ਦੇਵੀ ਰੋਡ ਇਲਾਕੇ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਵਿਆਹੁਤਾ ਨੇ ਫਰਨੈਲ ਪੀ ਲਈ ਤੇ ਉਸ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ।
ਨੇਹਾ (ਕਾਲਪਨਿਕ ਨਾਮ) ਨਾਲ ਹਸਪਤਾਲ ਪਹੁੰਚੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੇਹਾ ਦੇ ਵਿਆਹ ਨੂੰ ਕਰੀਬ 8 ਸਾਲ ਦਾ ਸਮਾਂ ਹੋ ਗਿਆ ਹੈ ਤੇ ਉਸ ਦੇ 3 ਬੱਚੇ ਵੀ ਹਨ। ਵਿਆਹ ਦੇ ਬਾਅਦ ਤੋਂ ਹੀ ਨੇਹਾ ਦੇ ਪਤੀ ਨੂੰ ਸ਼ੱਕ ਹੋਇਆ ਕਿ ਉਸਦੀ ਪਤਨੀ ਦੇ ਇਕ ਨੌਜਵਾਨ ਦੇ ਨਾਲ ਪ੍ਰੇਮ ਸਬੰਧ ਸਥਾਪਿਤ ਹੋ ਚੁੱਕੇ ਹਨ, ਪਤੀ ਨੇ ਇਸ ਬਾਬਤ ਧਿਆਨ ਰੱਖਿਆ। ਅੱਜ ਨੇਹਾ ਨਿਰਧਾਰਿਤ ਯੋਜਨਾ ਤਹਿਤ ਆਪਣੇ ਆਸ਼ਿਕ ਨੂੰ ਨੇੜੇ ਹੀ ਇਲਾਕੇ 'ਚ ਮਿਲਣ ਪਹੁੰਚੀ, ਪਤੀ ਵੀ ਨੇਹਾ ਦਾ ਪਿੱਛਾ ਕਰਦਾ ਉਥੇ ਪਹੁੰਚਿਆ। ਇਹ ਦੇਖ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਉਸਦੀ ਪਤਨੀ ਕਿਸੇ ਹੋਰ ਨੌਜਵਾਨ ਨਾਲ ਬਾਹਾਂ 'ਚ ਬਾਹਾਂ ਪਾ ਕੇ ਘੁੰਮ ਰਹੀ ਸੀ। ਪਤੀ ਨੇ ਆਪਣੇ ਮੋਬਾਇਲ ਫੋਨ ਤੋਂ ਪੂਰੀ ਵੀਡੀਓ ਤਿਆਰ ਕੀਤੀ ਤੇ ਗੁੱਸੇ 'ਚ ਆ ਕੇ ਆਸ਼ਿਕ ਨੂੰ ਕੁੱਟਿਆ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੇਹਾ ਨੇ ਪਤੀ ਨਾਲ ਝਗੜਾ ਕੀਤਾ ਕਿ ਉਸ ਨੇ ਉਸਦੇ ਆਸ਼ਿਕ ਨੂੰ ਕਿਉਂ ਕੁੱਟਿਆ? ਇਸ ਗੱਲ ਨੂੰ ਲੈ ਕੇ ਨੇਹਾ ਨੇ ਫਰਨੈਲ ਪੀ ਲਈ, ਹਾਲਾਂਕਿ ਹਸਪਤਾਲ 'ਚ ਵੀ ਨੇਹਾ ਦਾ ਸਪੱਸ਼ਟ ਕਹਿਣਾ ਸੀ ਕਿ ਉਹ ਪਤੀ ਨਾਲ ਰਹਿਣਾ ਨਹੀਂ ਚਾਹੁੰਦੀ। ਉਸ ਦੇ ਆਸ਼ਿਕ ਨੂੰ ਬੁਲਾ ਕੇ ਉਸ ਨੂੰ ਉਸ ਕੋਲ ਭੇਜਿਆ ਜਾਵੇ। ਸਹੁਰਾ ਪਰਿਵਾਰ ਨੇ ਨੇਹਾ ਨੇ ਮਾਪਿਆਂ ਨੂੰ ਇਸ ਬਾਬਤ ਸੂਚਿਤ ਕੀਤਾ। ਹਾਲਾਂਕਿ ਦੇਰ ਸ਼ਾਮ ਨੇਹਾ ਆਪਣੇ ਸਹੁਰੇ ਘਰ ਚਲੀ ਗਈ ਸੀ। ਉਥੇ ਦੱਸਿਆ ਜਾ ਰਿਹਾ ਸੀ ਕਿ ਨੇਹਾ ਤੇ ਉਸਦੇ ਪਤੀ ਦਾ ਪ੍ਰੇਮ-ਪ੍ਰਸੰਗ ਚੱਲਣ ਕਾਰਨ ਵਿਆਹ ਹੋਇਆ ਸੀ।