ਟਰੇਨ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਦੀ ਮੌਤ, ਧੜ ਤੋਂ ਵੱਖ ਹੋਇਆ ਸਿਰ

Wednesday, Jul 07, 2021 - 05:06 PM (IST)

ਟਰੇਨ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਦੀ ਮੌਤ, ਧੜ ਤੋਂ ਵੱਖ ਹੋਇਆ ਸਿਰ

ਜਲੰਧਰ (ਸੋਨੂੰ) - ਜਲੰਧਰ ਕੈਂਟ ’ਚ ਅੱਜ ਵਿਅਕਤੀ ਦੀ ਟਰੇਨ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੂੰ ਮ੍ਰਿਤਕ ਵਿਅਕਤੀ ਦੀ ਜੇਬ ’ਚੋਂ ਇਕ ਪਰਚੀ ਮਿਲੀ ਹੈ, ਜਿਸ ’ਤੇ ਸ਼ਮਸ਼ੇਰ ਸਿੰਘ ਸੁੱਖ ਲਿਖਿਆ ਹੋਇਆ ਹੈ। ਇਸ ਹਾਦਸੇ ’ਚ ਵਿਅਕਤੀ ਦਾ ਸਿਰ ਧੜ ਨਾਲੋ ਵੱਖ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫ਼ਸਰ, ਕੈਪਟਨ ਨੇ ਦਿੱਤੀ ਵਧਾਈ

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ ਪੁਲਸ  ਚੌਕੀ ਜਲੰਧਰ ਕੈਂਟ ਦੇ ਇੰਚਾਰਜ ਰੋਹਿਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਟੇਸ਼ਨ ਮਾਸਟਰ ਤੋਂ ਇਹ ਸੂਚਨਾ ਮਿਲੀ ਸੀ ਕਿ ਜਲੰਧਰ ਕੈਂਟ ਦੇ ਨੇੜੇ ਡਿਫੈਂਸ ਕਾਲੋਨੀ ਸਥਿਤ ਰੇਲਵੇ ਦੀਆਂ ਲਾਈਨਾਂ ’ਤੇ ਇਕ ਵਿਅਕਤੀ ਦੀ ਸਿਰ ਕੱਟੀ ਹੋਈ ਲਾਸ਼ ਮਿਲੀ ਹੈ। ਵਿਅਕਤੀ ਦੀ ਲਾਸ਼ ਵੇਖਣ ’ਤੇ ਇੰਝ ਪਤਾ ਲੱਗਦਾ ਹੈ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ। ਮ੍ਰਿਤਕ ਦੀ ਜੇਬ ’ਚੋਂ ਇਕ ਪਰਚੀ ਮਿਲੀ ਹੈ, ਜਿਸ ’ਤੇ ਸ਼ਮਸ਼ੇਰ ਸਿੰਘ ਸੁੱਖ ਲਿਖਿਆ ਹੋਇਆ ਹੈ। ਇਸੇ ਕਰਕੇ ਅਜੇ ਤੱਕ ਮ੍ਰਿਤਕ ਦੀ ਕੋਈ ਪਛਾਣ ਨਹੀਂ ਹੋ ਸਕੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਉਨ੍ਹਾਂ ਨੇ ਸਿਵਲ ਹਸਪਤਾਲ ਜਲੰਧਰ ਦੇ ਮੁਰਦਾਘਰ ’ਚ ਰੱਖਵਾ ਦਿੱਤੀ ਹੈ, ਤਾਂਕਿ ਉਸ ਦੀ ਪਛਾਣ ਹੋ ਸਕੇ।  

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ


author

rajwinder kaur

Content Editor

Related News