ਸੈਂਕੜੇ ਭਗਤਾਂ ਨੇ ਅੰਗਾਰਿਆਂ ''ਤੇ ਨੰਗੇ ਪੈਰੀਂ ਚੱਲ ਕੇ ਦਿੱਤੀ ਅਗਨੀ ਪ੍ਰੀਖਿਆ

05/13/2019 9:25:45 AM

ਜਲੰਧਰ (ਸੁਨੀਲ ਮਹਾਜਨ) : ਸਾਊਥ ਇੰਡੀਅਨ ਵੈਲਫੇਅਰ ਸੋਸਾਇਟੀ ਕਾਜੀ ਮੰਡੀ 'ਚ 3 ਦਿਨਾਂ ਮਾਂ ਮਾਰੀਅੰਮਾ ਮੇਲਾ ਸਪਾਪਤ ਹੋ ਗਿਆ ਹੈ। ਇਸ ਮੇਲੇ 'ਚ 30 ਫੁੱਟ ਲੰਮੇ ਤੇ 3 ਫੁੱਟ ਚੌੜੇ ਬਣਾਏ ਗਏ ਅਗਨੀਕੁੰਡ 'ਚ ਬਲਦੇ ਅੰਗਾਰਿਆਂ 'ਚ ਸੈਂਕੜੇ ਭਗਤਾਂ ਨੇ ਨੰਗੀ ਪੈਰੀ ਚੱਲ ਕੇ ਅਗਨੀ ਪ੍ਰੀਖਿਆ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੋਗ ਗੁਰੂ ਵਰਿੰਦਰ ਸ਼ਰਮਾ ਨੇ ਕਿਹਾ ਕਿ ਤਮਿਲ ਭਾਈਚਾਰੇ ਵਲੋਂ ਇਹ ਮੇਲਾ ਪਿਛਲੇ ਲਗਭਗ 50 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਇਸ ਮੇਲੇ 'ਚ ਤਮਿਲ ਹੀ ਨਹੀਂ ਬਲਕਿ ਹਰ ਭਾਈਚਾਰੇ ਦੇ ਲੋਕ ਭਾਗ ਲੈਂਦੇ ਹਨ। ਇਸ 'ਚ ਪੰਜਾਬ ਦੇ ਨਾਲ ਦਿੱਲੀ ਤੇ ਹਰਿਆਣਾ ਦੇ ਭਗਤ ਵੀ ਭਾਗ ਲੈ ਕੇ ਮਾਂ ਮਾਰੀਅੰਮਾ ਦਾ ਆਸ਼ੀਰਵਾਦ ਲੈਂਦੇ ਹਨ। ਇਸ ਦੌਰਾਨ ਪ੍ਰਧਾਨ ਪੱਲਵੀ ਸਵਾਮੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ 'ਤੇ ਸੁਪਰਮਨ, ਮੁਰਗਨ, ਬਾਬੂ ਰਾਏ, ਅਸ਼ੋਕ ਸਭਰਵਾਲ, ਵਿਨੋਦ, ਰਾਜਿੰਦਰ ਭੋਲਾ, ਡਾ. ਸੁਰਿੰਦਰ ਆਦਿ ਮੌਜੂਦ ਸਨ।


Baljeet Kaur

Content Editor

Related News