ਸੌਰਭ ਨਰੂਲਾ ਬਣੇ ਰੋਟਰੀ ਕਲੱਬ ਜਲੰਧਰ ਸਿਵਲ ਲਾਈਨ ਦੇ ਪ੍ਰਧਾਨ (ਵੀਡੀਓ)

Thursday, Jul 25, 2019 - 10:14 AM (IST)

ਜਲੰਧਰ (ਸੋਨੂੰ ਮਹਾਜਨ) - ਰੋਟਰੀ ਕਲੱਬ ਜਲੰਧਰ ਸਿਵਲ ਲਾਈਨ ਦੀ 23ਵੇਂ ਵਰ੍ਹੇਗੰਢ ਮੌਕੇ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ, ਜਿਸ 'ਚ ਕਲੱਬ ਦੀ ਨਵੀਂ ਟੀਮ ਦੇ ਨਾਲ-ਨਾਲ ਸ਼ਾਮਲ ਹੋਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਜਾਣਕਾਰੀ ਅਨੁਸਾਰ ਇਸ ਸਮਾਗਮ ਦਾ ਆਗਾਜ਼ ਜੋਤੀ ਜਗ੍ਹਾ ਕੇ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਆਏ ਅਧਿਕਾਰੀ ਡੀ.ਜੀ.ਈ. ਸੀਏ ਦਵਿੰਦਰ ਸਿੰਘ ਨੇ ਕਲੱਬ ਦੇ ਨਵਨਿਯੁਕਤ ਪ੍ਰਧਾਨ ਸੌਰਭ ਨਰੂਲਾ ਸਮੇਤ ਨਵੀਂ ਟੀਮ ਨੂੰ ਸਹੁੰ ਚੁਕਾਈ। ਕਲੱਬ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਵਲੋਂ ਪਿਛਲੇ ਸਾਲ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਨਵੇਂ ਬਣੇ ਪ੍ਰਧਾਨ ਸੌਰਭ ਨੇ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਇਸ ਦੌਰਾਨ ਰੋਟਰੀ ਕਲੇਬ ਵਲੋਂ ਸਾਰੇ ਪਤਵੰਤਿਆਂ ਨੂੰ ਵੀ ਖਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ।


author

rajwinder kaur

Content Editor

Related News