ਪਹਿਲਾਂ ਵਰਗਲਾ ਕੇ ਭਜਾਈ ਨਾਬਾਲਗਾ, ਫ਼ਿਰ ਰਿਸ਼ਤੇਦਾਰਾਂ ਦੇ ਘਰ ਲਿਜਾ ਕੇ ਕੀਤਾ ਇਹ ਕੰਮ

Wednesday, Dec 23, 2020 - 11:35 AM (IST)

ਪਹਿਲਾਂ ਵਰਗਲਾ ਕੇ ਭਜਾਈ ਨਾਬਾਲਗਾ, ਫ਼ਿਰ ਰਿਸ਼ਤੇਦਾਰਾਂ ਦੇ ਘਰ ਲਿਜਾ ਕੇ ਕੀਤਾ ਇਹ ਕੰਮ

ਜਲੰਧਰ (ਜ. ਬ.): ਸ਼ਹਿਰ ਦੀ 15 ਸਾਲਾ ਕੁੜੀ ਨੂੰ ਵਰਗਲਾ ਕੇ ਭਜਾ ਲਿਜਾਣ ਵਾਲੇ ਮੁਲਜ਼ਮ ਨੇ ਉਸ ਨਾਲ ਜਬਰ-ਜ਼ਿਨਾਹ ਵੀ ਕੀਤਾ ਸੀ। ਮੰਗਲਵਾਰ ਨੂੰ ਪੁਲਸ ਕੋਲ ਸਿਵਲ ਹਸਪਤਾਲ ਤੋਂ ਕਰਵਾਏ ਗਏ ਨਾਬਾਲਗਾ ਦੇ ਮੈਡੀਕਲ ਦੀ ਰਿਪੋਰਟ ਆ ਗਈ ਸੀ, ਜਿਸ ਵਿਚ ਉਸ ਨਾਲ ਜਬਰ-ਜ਼ਿਨਾਹ ਹੋਣ ਦੀ ਪੁਸ਼ਟੀ ਹੋਈ।

ਇਹ ਵੀ ਪੜ੍ਹੋ: ਜਲੰਧਰ ’ਚ ਫੌਜ ਦੀ ਭਰਤੀ ਰੈਲੀ ਦਾ ਆਯੋਜਨ ਚਾਰ ਜਨਵਰੀ ਤੋਂ

ਥਾਣਾ ਨੰਬਰ 8 ਦੇ ਸਬ-ਇੰਸਪੈਕਟਰ ਤਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਗਿ੍ਰਫ਼ਤਾਰ ਮੁਲਜ਼ਮ ਰਾਜਾ ਸ਼ਾਹ (19) ਪੁੱਤਰ ਬਿਗਨ ਸ਼ਾਹ ਨਿਵਾਸੀ ਸੁੰਦਰ ਨਗਰ ਮੂਲ ਨਿਵਾਸੀ ਬਿਹਾਰ ਖਿਲਾਫ ਧਾਰਾ 376 ਅਤੇ ਪੋਸਕੋ ਐਕਟ ਵੀ ਜੋੜ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਮੁਲਜ਼ਮ ਖਿਲਾਫ ਧਾਰਾ 363, 366 ਅਧੀਨ ਕੇਸ ਦਰਜ ਕੀਤਾ ਗਿਆ ਸੀ। ਐੱਸ.ਆਈ. ਤਰਵਿੰਦਰ ਕੁਮਾਰ ਨੇ ਕਿਹਾ ਕਿ ਰਾਜਾ ਸ਼ਾਹ ਨੂੰ ਜੇਲ੍ਹ ਭੇਜਣ ਦੇ ਹੁਕਮ ਹੋ ਚੁੱਕੇ ਹਨ, ਜਿਸ ਨੂੰ ਬੁੱਧਵਾਰ ਜੇਲ੍ਹ ਭੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ


author

Shyna

Content Editor

Related News