ਪਲਾਜ਼ਾ ਚੌਕ ਤੋਂ ਸਿਵਲ ਲਾਈਨਜ਼ ਜਾਣ ਵਾਲੀ ਰੋਡ ਕੀਤੀ ਵਨ-ਵੇ

11/29/2019 12:24:35 PM

ਜਲੰਧਰ (ਵਰੁਣ) : ਟ੍ਰੈਫਿਕ ਪੁਲਸ ਨੇ ਪਲਾਜ਼ਾ ਚੌਕ ਤੋਂ ਸਿਵਲ ਲਾਈਨਜ਼ ਜਾਂਦੀ ਰੋਡ ਨੂੰ ਵਨ-ਵੇ ਕਰ ਦਿੱਤਾ ਹੈ। ਵਨ-ਵੇ ਹੋਣ ਤੋਂ ਬਾਅਦ ਪਲਾਜ਼ਾ ਚੌਕ ਵਲੋਂ ਤਾਂ ਸਿਵਲ ਲਾਈਨਜ਼ (ਐੱਸ. ਬੀ. ਆਈ. ਬੈਂਕ) ਵੱਲ ਵਾਹਨ ਜਾ ਸਕਦੇ ਹਨ ਪਰ ਸਿਵਲ ਲਾਈਨਜ਼ ਵਲੋਂ ਵਾਹਨਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ।

PunjabKesari

ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਸਿਵਲ ਲਾਈਨਜ਼ ਦੀ ਸਾਈਡ ਤੋਂ ਰੋਡ ਬੰਦ ਕਰਨ ਲਈ ਉਨ੍ਹਾਂ ਟ੍ਰੈਫਿਕ ਮੁਲਾਜ਼ਮ ਨੂੰ ਤਾਇਨਾਤ ਕਰ ਦਿੱਤਾ ਹੈ। ਜੇਕਰ ਕਿਸੇ ਵੀ ਵਾਹਨ ਨੇ ਸਿਵਲ ਲਾਈਨਜ਼ ਤੋਂ ਪਲਾਜ਼ਾ ਚੌਕ ਵੱਲ ਆਉਣਾ ਹੈ ਤਾਂ ਉਸ ਨੂੰ ਨਾਮਦੇਵ ਚੌਕ ਤੋਂ ਹੁੰਦੇ ਹੋਏ ਸ਼੍ਰੀ ਰਾਮ ਚੌਕ, ਫਿਰ ਜੋਤੀ ਚੌਕ ਵੱਲ ਮੁੜ ਕੇ ਪਲਾਜ਼ਾ ਚੌਕ ਤੱਕ ਪਹੁੰਚਣਾ ਹੋਵੇਗਾ।

ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਇਸ ਨਾਲ ਵਨ-ਵੇ ਰੋਡ 'ਤੇ ਟ੍ਰੈਫਿਕ ਕਾਫੀ ਸਮੂਥ ਚੱਲੇਗੀ ਅਤੇ ਜਾਮ ਦੀ ਸਥਿਤੀ ਨਹੀਂ ਬਣੇਗੀ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਨੇ ਜੋਤੀ ਚੌਕ ਕੋਲ ਮਸਜਿਦ ਦੇ ਸਾਹਮਣੇ ਯੂ-ਟਰਨ ਲੈਣ ਵਾਲੇ ਵਾਹਨਾਂ ਨੂੰ ਰੋਕਣ ਲਈ ਵੀ ਮੁਲਾਜ਼ਮ ਤਾਇਨਾਤ ਕੀਤਾ ਹੈ। ਕਿਸੇ ਵੀ ਵਾਹਨ ਨੂੰ ਉਥੋਂ ਯੂ-ਟਰਨ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕਿਸੇ ਨੇ ਯੂ-ਟਰਨ ਲੈਣਾ ਹੈ ਤਾਂ ਅੱਗੇ ਜਾ ਕੇ ਸ਼੍ਰੀ ਰਾਮ ਚੌਕ ਜਾਂ ਫਿਰ ਜਗ੍ਹਾ ਹੋਣ 'ਤੇ ਪਲਾਜ਼ਾ ਚੌਕ ਤੋਂ ਯੂ-ਟਰਨ ਲਿਆ ਜਾ ਸਕਦਾ ਹੈ। ਏ. ਡੀ. ਸੀ. ਪੀ. ਨੇ ਕਿਹਾ ਕਿ ਯੂ-ਟਰਨ ਲੈਣ ਵਾਲੇ ਵਾਹਨਾਂ ਕਾਰਣ ਜੋਤੀ ਚੌਕ ਦੇ ਆਲੇ-ਦੁਆਲੇ ਜਾਮ ਲੱਗ ਜਾਂਦਾ ਹੈ। ਹੁਣ ਜਾਮ ਦੀ ਸਥਿਤੀ ਨਹੀਂ ਹੋਵੇਗੀ।

ਜੋਤੀ ਚੌਕ ਰੋਡ 'ਤੇ ਪਏਗਾ ਵਨ-ਵੇ ਦਾ ਅਸਰ
ਵਨ-ਵੇ ਹੋਣ ਤੋਂ ਬਾਅਦ ਉਥੋਂ ਲੰਘਣ ਵਾਲਾ ਸਾਰਾ ਟ੍ਰੈਫਿਕ ਸ਼੍ਰੀ ਰਾਮ ਚੌਕ ਦੇ ਸਾਹਮਣੇ ਵਾਲੀ ਰੋਡ ਦਾ ਇਸਤੇਮਾਲ ਕਰੇਗਾ। ਇਸ ਤੋਂ ਬਾਅਦ ਉਕਤ ਰੋਡ 'ਤੇ ਟ੍ਰੈਫਿਕ ਦਾ ਦਬਾਅ ਵਧੇਗਾ। ਭਾਵੇਂ ਕਿ ਸ੍ਰੀ ਰਾਮ ਚੌਕ ਤੋਂ ਜੋਤੀ ਚੌਕ ਰੋਡ 'ਤੇ ਪਹਿਲਾਂ ਹੀ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ ਇਸ ਨਾਲ ਪ੍ਰੇਸ਼ਾਨੀ ਹੋਰ ਵਧੇਗੀ। ਓਧਰ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦਾ ਕਹਿਣਾ ਹੈ ਕਿ ਜਾਮ ਨੂੰ ਰੋਕਣ ਲਈ ਇਸ ਰੋਡ 'ਤੇ ਨੋ ਪਾਰਕਿੰਗ 'ਤੇ ਖੜ੍ਹੀਆਂ ਗੱਡੀਆਂ ਦੇ ਚਲਾਨ ਕੱਟੇ ਜਾਣਗੇ। ਸੜਕ 'ਤੇ ਲੱਗਣ ਵਾਲੀਆਂ ਰੇਹੜੀਆਂ ਅਤੇ ਫੜ੍ਹੀਆਂ ਨੂੰ ਵੀ ਹਟਾਇਆ ਜਾਵੇਗਾ, ਜਿਸ ਨਾਲ ਸੜਕ ਚੌੜੀ ਹੋਵੇਗੀ ਅਤੇ ਜਾਮ ਨਹੀਂ ਲੱਗੇਗਾ।


cherry

Content Editor

Related News