ਜਲੰਧਰ ਦੇ ਵੀਰ ਯੋਧਿਆਂ ਦੀ ਗਾਥਾ, ਇਸ ਤਰ੍ਹਾਂ ਕਰਦੇ ਸਨ ਦੁਸ਼ਮਣਾਂ ਦਾ ਮੁਕਾਬਲਾ

Wednesday, Sep 04, 2019 - 01:32 PM (IST)

ਜਲੰਧਰ ਦੇ ਵੀਰ ਯੋਧਿਆਂ ਦੀ ਗਾਥਾ, ਇਸ ਤਰ੍ਹਾਂ ਕਰਦੇ ਸਨ ਦੁਸ਼ਮਣਾਂ ਦਾ ਮੁਕਾਬਲਾ

ਜਲੰਧਰ—ਵਾਲਮੀਕਿ ਗੇਟ ਅਤੇ ਨੀਲਾਮਹਿਲ ਗੇਟ 'ਚ ਦੂਰੀ ਬਹੁਤ ਘੱਟ ਰਹੀ। ਪੁਰਾਣੇ ਨਗਰ ਦੇ ਬਾਹਰ ਦਾ ਇਹ ਖੇਤਰ ਬਿਲਕੁੱਲ ਪੱਧਰ ਮੈਦਾਨ ਸੀ ਅਤੇ ਦੁਸ਼ਮਣਾਂ ਨਾਲ ਲੋਹਾ ਲੈਣ ਲਈ ਇਨ੍ਹਾਂ ਗੇਟਾਂ ਤੋਂ ਜਲੰਧਰ ਦੇ ਵੀਰ ਯੋਧਾ ਦੁਸ਼ਮਣ 'ਤੇ ਟੁੱਟ ਪੈਂਦੇ ਸਨ। ਜਲੰਧਰ ਇਕ ਉੱਚੇ ਟੀਲੇ 'ਤੇ ਵਸਾਇਆ ਹੋਇਆ ਨਗਰ ਸੀ ਅਤੇ ਉਥੋਂ ਦੁਸ਼ਮਣ 'ਤੇ ਨਜ਼ਰ ਰੱਖਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ। 14ਵੀਂ ਸ਼ਤਾਬਦੀ ਤੱਕ ਇਹ ਖੇਤਰ ਕਈ ਛੋਟੀਆਂ-ਵੱਡੀਆਂ ਲੜਾਈਆਂ ਦੇਖ ਚੁੱਕਾ ਸੀ। ਦੁਸ਼ਮਣ ਜਦੋਂ ਵੀ ਇਸ ਨਗਰ ਨੂੰ ਲੁੱਟਣ ਲਈ ਆਉਂਦੇ ਤਾਂ ਜਲੰਧਰ ਦੇ ਨਗਰ ਰੱਖਿਅਕ ਉਨ੍ਹਾਂ ਨੂੰ ਭੱਜਣ 'ਤੇ ਮਜ਼ਬੂਰ ਕਰ ਦਿੰਦੇ ਸੀ। ਉੱਥੇ ਬਣੇ ਮਹਿਲ ਦੀ ਚਾਰਦੀਵਾਰੀ ਨੂੰ ਨੀਲੇ ਰੰਗ ਨਾਲ ਰੰਗ ਦਿੱਤਾ ਗਿਆ, ਇਸ ਲਈ ਇਸ ਦਾ ਨਾਂ ਨੀਲਾਮਹਿਲ ਹੋ ਗਿਆ। ਮਹਿਲ 'ਚ ਵੱਡਾ ਹਾਲ ਸੀ, ਜਿਸ 'ਚ ਬੈਠ ਕੇ ਨਗਰ ਦਾ ਮੁਖੀਆ ਅਤੇ ਨਗਰ ਸੇਠ ਆਪਣੇ  ਮਹਿਮਾਨਾਂ  ਨਾਲ ਚਰਚਾ ਕਰਦੇ ਸਨ। ਨੀਲਾ ਮਹਿਲ ਗੇਟ ਦੀ ਉਚਾਈ 14-15 ਫੁੱਟ ਅਤੇ ਚੌੜਾਈ ਲਗਭਗ 10 ਫੁੱਟ ਸੀ। ਇਹ ਗੇਟ 20ਵੀਂ ਸ਼ਤਾਬਦੀ ਦੇ ਆਰੰਭ ਕਾਲ ਦੇ ਨੇੜੇ-ਤੇੜੇ ਡਿੱਗ ਗਿਆ ਸੀ। ਇਸ ਦਾ ਇਕ ਰਸਤਾ ਜੱਟਪੁਰਾ ਨਾਮਕ ਮੁਹੱਲੇ ਨਾਲ ਹੁੰਦਾ ਸੀ। ਇਸ ਗੇਟ ਦੇ ਬਾਕੀ ਬਹੁਤ ਸਮੇਂ ਤੱਕ ਦਿਖਾਈ ਦਿੰਦੇ ਰਹੇ, ਜਿੱਥੇ ਅੱਜ ਕੱਲ੍ਹ ਇਕ ਬੇਕਰੀ ਦੀ ਦੁਕਾਨ ਹੈ। ਉਸ ਦੇ ਕੋਲ ਮੀਨਾਰ ਹੁੰਦਾ ਸੀ, ਜਿਸ 'ਤੇ ਸੁਰੱਖਿਆ ਕਰਮਚਾਰੀ ਦੂਰ-ਦੂਰ ਤੱਕ ਨਜ਼ਰ ਰੱਖਦੇ ਸਨ। ਹਰ ਆਉਣ-ਜਾਣ ਵਾਲੇ ਦੀ ਸੂਚਨਾ ਆਪਣੇ ਅਧਿਕਾਰੀਆਂ ਨੂੰ ਪਹੁੰਚਾਉਂਦੇ ਸੀ। ਅੱਜ ਤੋਂ 40 ਸਾਲ ਪਹਿਲਾਂ ਇਹ ਮੀਨਾਰ ਮੌਜੂਦ ਸੀ। ਕਾਸ਼ ਪੁਰਾਤਨ ਵਿਭਾਗ ਉਸ ਨੂੰ ਸੰਭਾਲਦਾ ਤਾਂ ਆਉਣ ਵਾਲੀਆਂ ਪੀੜੀਆਂ ਇਕ ਇਤਿਹਾਸਕ ਧਰੋਹਰ ਦੇ ਦਰਸ਼ਨ ਕਰ ਲੈਂਦੀਆਂ। 

ਲਾਹੌਰ ਤੋਂ ਆਉਣ ਵਾਲਿਆਂ ਲਈ ਬਣਾਇਆ ਗਿਆ ਸੀ ਲਾਹੌਰੀ ਗੇਟ
ਇਸ ਗੇਟ ਦੀ ਮੌਜੂਦਗੀ ਕੁਝ ਲੋਕ ਪੁਰਾਣੀ ਸਬਜ਼ੀ ਮੰਡੀ ਦੇ ਸਥਾਨ 'ਤੇ ਮੰਨਦੇ ਹਨ। ਇਸ ਨੂੰ ਲਾਹੌਰੀ ਗੇਟ ਇਸ ਲਈ ਕਿਹਾ ਜਾਂਦਾ ਸੀ, ਕਿਉਂਕਿ ਲਾਹੌਰ ਤੋਂ ਆਉਣ ਵਾਲੇ ਜ਼ਿਆਦਾਤਰ ਲੋਕ ਇਸ ਰਸਤੇ ਤੋਂ ਨਗਰ 'ਚ ਦਾਖਲ ਹੁੰਦੇ ਸੀ। ਕਈ ਨਗਰ ਸੇਠ ਇਸ ਦੁਆਰ ਦੇ ਨੇੜੇ ਹੀ ਰਹਿਣਾ ਪਸੰਦ ਕਰਦੇ ਸੀ, ਕਿਉਂਕਿ ਇਸ ਦੇ ਸਾਹਮਣੇ ਦਾ ਰਸਤਾ ਬੇਹੱਦ ਸੋਹਣਾ ਹੁੰਦਾ ਸੀ। ਉਸ ਰਸਤੇ ਦੇ ਦੋਵੇਂ ਕਿਨਾਰਿਆਂ 'ਤੇ ਫਲਦਾਰ ਦਰੱਖਤ ਹੁੰਦੇ ਸਨ, ਜਿਨ੍ਹਾਂ ਦੀ ਖੂਸ਼ਬੂ ਇਸ ਗੇਟ ਦੇ ਰਸਤੇ ਤੋਂ ਹੋ ਕੇ ਨਗਰ 'ਚ ਪ੍ਰਵੇਸ਼ ਕਰਦੀ ਸੀ। ਇਸ ਗੇਟ ਦਾ ਨਿਰਮਾਣ 19ਵੀਂ ਸ਼ਤਾਬਦੀ ਆ ਆਰੰਭ ਕਾਲ ਮੰਨਿਆ ਜਾਂਦਾ ਸੀ। ਇਸ ਗੇਟ ਨੂੰ ਬਣਾਉਣ 'ਚ ਪੱਥਰਾਂ ਦੀ ਵਰਤੋਂ ਵੀ ਕੀਤੀ ਗਈ ਸੀ। ਇਸ ਦੇ ਬਿਲਕੁੱਲ ਉਪਰ ਇਕ ਚਬੂਤਰਾ ਵੀ ਬਣਾ ਕੇ ਰੱਖਿਆ ਗਿਆ ਸੀ, ਜਿਸ 'ਤੇ ਨਗਰ ਦੀ ਸੁਰੱਖਿਆ ਹੇਤੂ ਰੱਖੇ ਗਏ ਕਰਮਚਾਰੀ ਦਿਨ-ਰਾਤ ਪਹਿਰਾ ਦਿੰਦੇ ਸੀ। ਇਹ ਗੇਟ 1934 'ਚ ਡਿੱਗ ਗਿਆ ਸੀ। ਅੰਗਰੇਜ਼ੀ ਸ਼ਾਸਕਾਂ ਨੂੰ ਇਹ ਗੇਟ ਫੁੱਟੀ ਅੱਖ ਵੀ ਨਹੀਂ ਸੁਹਾਉਂਦਾ ਸੀ। ਜਦੋਂ ਕੀਨ ਵਿਕਟੋਰੀਆ ਨੇ ਜਲੰਧਰ ਨੂੰ ਆਪਣੇ ਅਧੀਨ ਕਰ ਲਿਆ ਤਾਂ ਉੱਥੇ ਦੇ ਰਹਿਣ ਵਾਲੇ ਸੇਠ ਸਾਹੂਕਾਰਾਂ ਨੇ ਅੰਗਰੇਜ਼ਾਂ ਦੀ ਖੁਸ਼ੀ 'ਚ ਕੋਈ ਭਾਗ ਨਹੀਂ ਲਿਆ ਸੀ। ਕੁਝ ਲੋਕ ਕਹਿੰਦੇ ਹਨ ਕਿ ਇੱਥੇ ਦੇ ਸੇਠਾਂ ਨੇ ਇਸ ਦੇਸ਼ ਦਾ ਬਦਕਿਸਮਤੀ ਹੀ ਕਿਹਾ ਸੀ ਕਿ ਅਤੇ ਇਸ ਗੇਟ 'ਤੇ ਕਾਲਾ ਝੰਡਾ ਲਗਾ ਦਿੱਤਾ ਸੀ। ਇਸ ਲਈ ਉਨ੍ਹਾਂ ਨੇ ਇਸ ਨੂੰ ਸੁੱਟ ਦਿੱਤਾ। ਅੱਜ ਲਾਹੌਰੀ ਗੱਟ ਦੇ ਨਿਸ਼ਾਨ ਤੱਕ ਲੱਭਣ ਨਾਲ ਵੀ ਨਹੀਂ ਮਿਲਦੇ।


author

Shyna

Content Editor

Related News