ਜਲੰਧਰ : ਮਕਸੂਦਾਂ ਮੰਡੀ ''ਚ ਚੱਲੀਆਂ ਗੋਲੀਆਂ
Saturday, Sep 07, 2019 - 07:34 PM (IST)

ਜਲੰਧਰ: ਸ਼ਹਿਰ ਦੇ ਮਕਸੂਦਾਂ 'ਚ ਦੇਰ ਸ਼ਾਮ ਸਬਜ਼ੀ ਮੰਡੀ 'ਚ ਕੁੱਝ ਮੋਟਰਸਾਈਕਲ ਸਵਾਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜੋ ਕਿ ਗੋਲੀਆਂ ਚਲਾ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਦ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਉਕਤ ਮੋਟਰਸਾਈਕਲ ਸਵਾਰ ਜੋ ਲੋਕ ਮੰਡੀ 'ਚ ਦਹਿਸ਼ਤ ਫੈਲਾਉਣ ਆਏ ਸਨ, ਉਨ੍ਹਾਂ ਦੀ ਗਿਣਤੀ 25-30 ਵਿਚਾਲੇ ਦੱਸੀ ਜਾ ਰਹੀ ਹੈ। ਉਥੇ ਹੀ ਮੌਕੇ 'ਤੇ ਪਹੁੰਚ ਕੇ ਮਕਸੂਦਾ ਥਾਣਾ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।