ਲਾੜੇ ਦੇ ਪਰਿਵਾਰਕ ਮੈਂਬਰਾਂ ਅਤੇ ਮਹੰਤਾਂ ''ਚ ਵਿਵਾਦ, ਚੱਲੇ ਇੱਟਾਂ-ਰੋੜ੍ਹੇ
Saturday, May 23, 2020 - 09:02 AM (IST)
ਜਲੰਧਰ (ਵਰੁਣ, ਸੋਨੂੰ ਮਹਾਜਨ) : ਜਲੰਧਰ ਦੇ ਨਿਊ ਗੁਰੂ ਨਾਨਕ ਨਗਰ 'ਚ ਇਕ ਵਿਆਹ ਸਮਾਰੋਹ ਤੋਂ ਬਾਅਦ ਵਿਵਾਦ ਹੋ ਗਿਆ। ਵਿਆਹ 'ਚ ਸ਼ਾਮਲ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਵਧਾਈ ਦੇ ਨਾਂ ਉਤੇ ਕੁਝ ਮਹੰਤਾਂ ਨੇ ਬੀਅਰ ਪੀਣ ਤੋਂ ਬਾਅਦ ਵਿਵਾਦ ਕੀਤਾ, ਜਿਸ ਤੋਂ ਬਾਅਦ ਇਲਾਕੇ 'ਚੋਂ ਇੱਟ ਪੱਥਰ ਵੀ ਚਲੇ।
ਇਹ ਵੀ ਪੜ੍ਹੋ : ਜਿਸ ਔਰਤ ਕਰਕੇ ਸਬ-ਇੰਸਪੈਕਟਰ ਦਾ ਨਿਕਲਿਆ ਜਲੂਸ, ਉਸ ਨੇ ਦੱਸਿਆ ਧਰਮ ਦਾ ਭਰਾ (ਵੀਡੀਓ)
ਇਸ ਸਬੰਧੀ ਜਾਣਕਾਰੀ ਦਿੰਦੇ ਨਿਊ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਯੁਵਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਆਹ ਸਮਾਰੋਹ ਸੀ, ਜਦੋਂ ਵਿਆਹ ਖਤਮ ਹੋਣ ਤੋਂ ਬਾਅਦ ਅਸੀਂ ਘਰ ਪੁੱਜੇ ਤਾਂ 3 ਮਹੰਤ ਉੱਥੇ ਆ ਗਏ। ਲਗਭਗ ਸ਼ਾਮ 7 ਵਜੇ ਤੱਕ ਉਹ ਬੀਅਰ ਹੀ ਪੀਂਦੇ ਰਹੇ। ਯੁਵਰਾਜ ਸਿੰਘ ਨੇ ਕਿਹਾ ਕਿ ਮਹੰਤ ਬੀਅਰ ਪੀਣ ਦੇ ਬਾਅਦ ਆਪਾ ਖੋਹ ਬੈਠੇ, ਜਿਨ੍ਹਾਂ ਨੇ ਉਸਦੇ ਮਾਸੀ ਦੇ ਪੁੱਤਰ ਨਾਲ ਬਦਸਲੂਕੀ ਕੀਤੀ ਅਤੇ ਜਦੋਂ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਲਜ਼ਾਮ ਹੈ ਕਿ ਮਹੰਤਾਂ ਨੇ ਇਕ ਘਰ ਵਿਚ ਤੋੜ-ਭੰਨ ਕਰਕੇ ਚਲੇ ਗਏ। ਕੁਝ ਸਮੇਂ ਬਾਅਦ ਉਹ ਫਿਰ ਲਗਭਗ 40 ਤੋਂ 50 ਸਾਥੀਆਂ ਨਾਲ ਵਾਪਸ ਆਏ, ਜਿਨ੍ਹਾਂ ਨੇ ਪੂਰੇ ਇਲਾਕੇ 'ਚ ਪਥਰਾਅ ਕੀਤਾ।
ਇਹ ਵੀ ਪੜ੍ਹੋ : ਡਿਊਟੀ 'ਤੇ ਤਾਇਨਾਤ ਫੂਡ ਸਪਲਾਈ ਇੰਸਪੈਕਟਰ ਦੀ ਸਰਪੰਚ ਵਲੋਂ ਬੇਰਹਿਮੀ ਨਾਲ ਕੁੱਟਮਾਰ
ਮਹੰਤਾਂ ਨੇ ਲਾਇਆ ਹੈਰੋਇਨ ਵੇਚਣ ਦਾ ਇਲਜ਼ਾਮ
ਦੂਜੇ ਪਾਸੇ ਮਹੰਤਾਂ ਨੇ ਇਲਜ਼ਾਮ ਲਾਇਆ ਕਿ ਕੁਝ ਲੋਕ ਹੈਰੋਇਨ ਵੇਚਣ ਦਾ ਕੰਮ ਕਰਦੇ ਸਨ, ਜਿਨ੍ਹਾਂ ਨੇ ਉਨ੍ਹਾਂ ਦੇ ਨਾਲ ਬਦਤਮੀਜ਼ੀ ਕੀਤੀ, ਜਿਸਦਾ ਵਿਰੋਧ ਕਰਣ 'ਤੇ ਇਹ ਸਾਰਾ ਵਿਵਾਦ ਹੋਇਆ। ਥਾਣਾ ਡਵੀਜ਼ਨ ਨੰ. 1 ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਫਿਲਹਾਲ ਕਿਸੇ ਵੀ ਧਿਰ ਉਤੇ ਮਾਮਲੇ ਦਰਜ ਨਹੀਂ ਕੀਤਾ ਗਿਆ ਹੈ।