ਜਲੰਧਰ ਨੂੰ ਮਿਲਿਆ ਆਪਣਾ ਪਹਿਲਾ ਹੋਮ ਸਟਾਈਲ ਫੂਡ ਰੈਸਟੋਰੈਂਟ ''ਤਵਾ-ਪਰਾਤ'' ਦਾ ਤੋਹਫਾ

02/14/2020 7:15:48 PM

ਜਲੰਧਰ : ਜੌਹਲ ਮਾਰਕਿਟ ਕੂਲ ਰੋਡ ਨੇੜੇ ਜਲੰਧਰ ਦਾ ਪਹਿਲਾ ਹੋਮ ਸਟਾਈਲ ਫੂਡ ਰੈਸਟੋਰੈਂਟ 'ਤਵਾ-ਪਰਾਤ' ਲਾਂਚ ਹੋਇਆ ਹੈ। ਇਸ ਰੈਸਟੋਰੈਂਟ 'ਚ ਸ਼ਾਕਾਹਾਰੀ ਤੇ ਮਾਸਾਹਾਰੀ ਦੋਵੇਂ ਤਰ੍ਹਾਂ ਦੇ ਪਕਵਾਨ ਮਿਲਦੇ ਹਨ। 'ਤਵਾ-ਪਰਾਤ' ਦੀ ਟੀਮ ਦਾ ਮੰਨਣਾ ਹੈ ਕਿ ਅੱਜ ਦੇ ਦੌਰ 'ਚ ਕਮਰਸ਼ੀਅਲ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਲੋਕ ਮਹੀਨੇ 'ਚ 7-8 ਵਾਰ ਬਾਹਰ ਦਾ ਖਾਣਾ ਪਸੰਦ ਕਰਦੇ ਹਨ।

ਗੱਲ ਕਰੀਏ ਕਮਰਸ਼ੀਅਲ ਫੂਡ ਕੈਟੇਗਰੀ ਦੀ ਤਾਂ ਵੈਸਟਰਨ ਫੂਡ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਜਿਸ 'ਚ ਕਾਂਟਿਨੇਂਟਲ ਅਤੇ ਚਾਈਨੀਜ਼ ਕੁਜਿਨ ਸਭ ਤੋਂ ਉਪਰ ਹਨ। ਇਸ ਦੇ ਬਾਵਜੂਦ ਜਦੋਂ ਅਸੀਂ ਬਾਹਰ ਦਾ ਖਾਣਾ ਖਾਂਦੇ ਹਾਂ ਤਾਂ ਘਰ ਦਾ ਸਵਾਦ ਭਾਲਦੇ ਹਾਂ। ਫੂਡ ਲਵਰਸ ਦੀ ਇਸੇ ਪਸੰਦ ਅਤੇ ਚਾਅ ਨੂੰ ਧਿਆਨ 'ਚ ਰੱਖਦੇ ਹੋਏ 'ਤਵਾ-ਪਰਾਤ' ਦੀ ਮੈਨਜਮੈਂਟ ਟੀਮ ਸੰਜੀਵ ਕੁਮਾਰ, ਸੁਰਿੰਦਰ ਸਿੰਘ ਸੋਢੀ, ਰਜਿੰਦਰ ਸਿੰਘ, ਪੀ. ਐਸ. ਨਾਗਪਾਲ, ਜਗਮੀਤ ਸਿੰਘ ਅਤੇ ਸ਼ੇਫ ਸੁਖਦੇਵ ਰਾਜ ਨੇ ਹੋਮ ਸਟਾਈਲ ਫੂਡ ਦੇ ਕਾਨਸੇਪਟ ਨੂੰ ਸ਼ਹਿਰ 'ਚ ਲਿਆਉਣ ਦਾ ਫੈਸਲਾ ਕੀਤਾ। ਇਸ ਰੇਸਟੋਰੈਂਟ 'ਚ ਸਿਰਫ ਫੂਡ ਹੀ ਨਹੀਂ ਬਲਕਿ ਇਕ ਅਪਣਾਪਨ ਵੀ ਹੋਵੇਗਾ। ਲੋਕਾਂ ਨੂੰ ਘਰ ਦੇ ਸਵਾਦ ਦਾ ਖਾਣਾ ਕਮਰਸ਼ੀਅਲ ਸਟਾਈਲ 'ਚ ਮਿਲੇਗਾ। ਇਥੇ ਜੇਕਰ ਕੋਈ ਆਪਣੀ ਰੈਸਪੀ ਮੁਤਾਬਕ ਡਿਸ਼ ਬਣਵਾਉਣਾ ਚਾਹੁੰਦਾ ਹੈ ਤਾਂ ਉਹ ਵੀ ਬਣਵਾ ਸਕਦਾ ਹੈ। ਇਹ ਕਾਨਸਪੇਟ ਇਸ ਰੈਸਟੋਰੈਂਟ ਨੂੰ ਬਾਕੀ ਸਾਰੀਆਂ ਫੂਡ ਆਊਟਲੇਂਟਸ ਤੋਂ ਵੱਖਰਾ ਅਤੇ ਖਾਸ ਬਣਾਉਂਦਾ ਹੈ।

PunjabKesari

ਇਸ ਖਾਸ ਮੌਕੇ 'ਤੇ ਸ਼ੋਭਾ ਵਧਾਉਣ ਲਈ ਮੁੱਖ ਮਹਿਮਾਨ ਦੇ ਰੂਪ 'ਚ ਸ਼੍ਰੀ ਅਭਿਜੈ ਚੋਪੜਾ ਜੀ (ਪ੍ਰਬੰਧਕ ਪੰਜਾਬ ਕੇਸਰੀ ਗਰੁੱਪ) ਅਤੇ ਹੋਰ ਸਮਾਨਿਤ ਲੋਕ ਮਹਿਮਾਨਾਂ ਦੇ ਰੂਪ 'ਚ ਕਮਲੇਸ਼ ਭਾਰਦਵਾਜ (ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਸਮਾਜਵਾਦੀ), ਐਸ. ਪੀ. ਐਸ. ਕੇਹਲੋ (ਡਿਸਟ੍ਰਿਕਟ ਲੀਗਲ ਓਟਰਨੀ) ਮੌਜੂਦ ਰਹੇ। ਸਾਰਿਆਂ ਨੇ ਤਵਾ-ਪਰਾਤ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ 'ਤਵਾ-ਪਰਾਤ' ਟੀਮ ਵਲੋਂ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।


Related News