ਜਲੰਧਰ ਦੇ ਫਲਾਈਓਵਰ ''ਤੇ ਵਾਪਰਿਆ ਵੱਡਾ ਹਾਦਸਾ, ਤਸਵੀਰਾਂ ''ਚ ਦੇਖੋ ਭਿਆਨਕ ਦ੍ਰਿਸ਼

Tuesday, Aug 18, 2020 - 08:37 PM (IST)

ਜਲੰਧਰ ਦੇ ਫਲਾਈਓਵਰ ''ਤੇ ਵਾਪਰਿਆ ਵੱਡਾ ਹਾਦਸਾ, ਤਸਵੀਰਾਂ ''ਚ ਦੇਖੋ ਭਿਆਨਕ ਦ੍ਰਿਸ਼

ਜਲੰਧਰ (ਸੋਨੂੰ) : ਜਲੰਧਰ ਦੇ ਲੰਬਾ ਪਿੰਡ ਫਲਾਈਓਵਰ ਉਪਰ ਇਕ ਤੇਲ ਟੈਂਕਰ ਅਤੇ ਇਕ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਅਤੇ ਕਾਰ ਡਿਵਾਈਡਰ ਨੂੰ ਪਾਰ ਕਰਦੀ ਹੋਈ ਦੂਜੇ ਰੋਡ 'ਤੇ ਪਹੁੰਚ ਗਈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਕਾਰ ਵਿਚ ਪਿਉ-ਪੁੱਤ ਸਵਾਰ ਸਨ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪਰਿਵਾਰਾਂ ਨੂੰ ਉਜਾੜਨ ਲੱਗਾ ਕੋਰੋਨਾ, 6 ਦਿਨਾਂ 'ਚ ਲੁਧਿਆਣਾ ਦੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

PunjabKesari

ਹਾਦਸੇ ਤੋਂ ਬਾਅਦ ਕੌਮੀ ਮਾਰਗ 'ਤੇ ਆਵਾਜਾਈ ਰੁਕ ਗਈ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਨੁਕਸਾਨੇ ਗਏ ਦੋਵਾਂ ਵਾਹਨਾਂ ਨੂੰ ਸੜਕਾਂ ਤੋਂ ਇਕ ਪਾਸੇ ਕਰਵਾਇਆ ਅਤੇ ਆਵਾਜਾਈ ਸ਼ੁਰੂ ਕਰਵਾਈ। 

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦਾ ਵੱਡਾ ਧਮਾਕਾ, ਵੱਡੀ ਗਿਣਤੀ 'ਚ ਸਾਹਮਣੇ ਆਏ ਮਰੀਜ਼

PunjabKesari

ਘਟਨਾ ਸਥਾਨ 'ਤੇ ਪਹੁੰਚੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਸ ਮੁਤਾਬਕ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਪਹਿਲੀ ਵਾਰ ਸਤਿਕਾਰ ਕਮੇਟੀ ’ਤੇ ਬੋਲੇ ਜਥੇਦਾਰ, ਦਿੱਤਾ ਵੱਡਾ ਬਿਆਨ


author

Gurminder Singh

Content Editor

Related News