ਫੇਸਬੁੱਕ ਤੋਂ ਬਾਅਦ ਵਟਸਐਪ ਗਰੁੱਪਾਂ ''ਚ ਐਡ ਹੋਏ ਪਾਕਿਸਤਾਨੀ

Friday, Feb 22, 2019 - 09:12 AM (IST)

ਜਲੰਧਰ (ਜ.ਬ.) : ਪੰਜਾਬ ਦੇ ਗੈਂਗਸਟਰਾਂ ਦੀ ਫੇਸਬੁੱਕ 'ਚ ਕਾਬਜ਼ ਹੋ ਕੇ  ਹਿੰਦੁਸਤਾਨੀਆਂ ਨੂੰ ਗਾਲੀ-ਗਲੋਚ ਕਰਨ ਵਾਲੇ ਪਾਕਿਸਤਾਨੀ ਹੁਣ ਇੰਡੀਅਨ ਵਟਸਐਪ ਗਰੁੱਪਾਂ 'ਚ ਸੰਨ੍ਹ ਲਾਈ ਬੈਠੇ ਹਨ। ਪਾਕਿਸਤਾਨੀ ਸਿਰਫ ਉਨ੍ਹਾਂ ਗਰੁੱਪਾਂ 'ਚ ਐਡ ਹੋ ਰਹੇ ਹਨ, ਜਿਨ੍ਹਾਂ  ਦੇ ਲਿੰਕ ਫੇਸਬੁੱਕ 'ਚ ਦਿੱਤੇ ਗਏ ਹਨ। ਅਜਿਹੇ ਗਰੁੱਪਾਂ 'ਚ ਐਂਟਰੀ ਲੈਣਾ ਕਾਫੀ ਆਸਾਨ  ਹੁੰਦਾ ਹੈ ਪਰ ਇਹ ਖਤਰੇ ਤੋਂ ਵੀ ਖਾਲੀ ਨਹੀਂ। ਭਾਰਤ 'ਚ ਪੁਲਵਾਮਾ ਹਮਲੇ ਨੂੰ ਲੈ ਕੇ  ਇਨ੍ਹਾਂ ਗਰੁੱਪਾਂ 'ਚ ਜੋ ਵੀ ਚਰਚਾ ਹੋ ਰਹੀ ਹੈ ਉਹ ਪਾਕਿਸਤਾਨੀਆਂ ਤੱਕ ਪਹੁੰਚ ਰਹੀ ਹੈ। 

ਇਕ ਦੀ ਡੀ. ਪੀ. 'ਤੇ ਦਿਸੇ ਪਾਕਿ ਦੇ ਫੌਜੀ
ਇਸ  ਗਰੁੱਪ 'ਚ ਇਕ ਅਜਿਹਾ ਪਾਕਿਸਤਾਨੀ ਨੰਬਰ ਮਿਲਿਆ ਜਿਸ ਦੀ ਡੀ. ਪੀ. 'ਤੇ ਪਾਕਿਸਤਾਨੀ  ਫੌਜੀ ਹਨ। ਉਨ੍ਹਾਂ ਦੇ ਹੱਥਾਂ 'ਚ ਏ. ਕੇ.-47 ਵੀ ਹੈ। ਫੌਜੀਆਂ ਦੀ ਗਿਣਤੀ 4 ਸੀ।  ਪਾਕਿਸਤਾਨੀ ਫੌਜੀਆਂ ਦਾ ਇੰਡੀਆ ਦੇ ਵਟਸਐਪ ਗਰੁੱਪਾਂ 'ਚ ਹੋਣਾ ਕਾਫੀ ਗੰਭੀਰਤਾ ਵਾਲੀ ਗੱਲ  ਹੈ।

ਜ਼ਿਆਦਾਤਰ ਗੈਂਗਸਟਰਾਂ ਦੇ ਗਰੁੱਪਾਂ ਨਾਲ ਲਿੰਕਡ ਹਨ ਪਾਕਿਸਤਾਨੀ
'ਜਗ ਬਾਣੀ' ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਤੁਰੰਤ ਫੇਸਬੁੱਕ 'ਤੇ ਜਾ ਕੇ ਇਨ੍ਹਾਂ ਗਰੁੱਪਾਂ  ਦੇ ਲਿੰਕ ਲੱਭੇ ਗਏ, ਜਿੰਨੇ ਵੀ ਲਿੰਕ ਮਿਲੇ ਉਹ ਜ਼ਿਆਦਾਤਰ ਪੰਜਾਬ ਤੇ ਹੋਰ ਸੂਬਿਆਂ ਦੇ  ਗੈਂਗਸਟਰਾਂ ਦੇ ਸਨ। ਇਕ ਗੈਂਗਸਟਰ ਦੀ ਫੇਸਬੁੱਕ ਆਈ. ਡੀ. 'ਤੇ ਜਾ ਕੇ ਉਨ੍ਹਾਂ ਦੇ ਬਣਾਏ ਗਏ  ਲਿੰਕ 'ਤੇ ਕਲਿੱਕ ਕੀਤਾ ਤਾਂ ਤੁਰੰਤ ਉਨ੍ਹਾਂ ਦੇ ਵਟਸਐਪ ਗਰੁੱਪ 'ਚ ਐਂਟਰੀ ਮਿਲ ਗਈ। ਇਸ ਲਈ  ਕਿਸੇ ਦੀ ਅਪਰੂਵਲ ਦੀ ਵੀ ਜ਼ਰੂਰਤ ਨਹੀਂ ਪਈ। ਗਰੁੱਪ 'ਚ ਜਾ ਕੇ ਦੇਖਿਆ ਤਾਂ ਕਰੀਬ 6  ਪਾਕਿਸਤਾਨ ਦੇ ਨੰਬਰ ਸਨ, ਜਿਨ੍ਹਾਂ ਦੇ ਅੱਗੇ +92 ਸੀ ਜਦਕਿ ਕੁਝ ਹੋਰ ਸ਼ੱਕੀ ਨੰਬਰ ਵੀ  ਮਿਲੇ। ਕਰੀਬ 4 ਦਿਨ ਤੱਕ ਗਰੁੱਪ 'ਚ ਰਹਿ ਕੇ ਦੇਖਿਆ ਕਿ ਪਾਕਿਸਤਾਨ ਦੇ ਲੋਕ ਗਰੁੱਪ 'ਚ  ਕੁਝ ਪੋਸਟ ਤਾਂ ਨਹੀਂ ਕਰ ਰਹੇ ਪਰ ਇਥੋਂ ਦੇ ਲੋਕ ਜੋ ਵੀ ਪੋਸਟ ਪਾ ਰਹੇ ਹਨ, ਉਨ੍ਹਾਂ 'ਤੇ  ਨਜ਼ਰ ਬਣਾਈ ਬੈਠੇ ਹੋਏ ਹਨ।

ਕਿਤੇ ਸੋਚੀ ਸਮਝੀ ਸਾਜ਼ਿਸ਼ ਤਾਂ ਨਹੀਂ?
ਬਾਰਡਰ ਪਾਰ ਬੈਠੇ ਅੱਤਵਾਦੀਆਂ ਤੇ  ਪੰਜਾਬ ਦੇ ਕੁਝ ਗੈਂਗਸਟਰਾਂ ਦਾ ਲਿੰਕ ਅਕਸਰ ਚਰਚਾ 'ਚ ਰਿਹਾ। ਨਾਭਾ ਜੇਲ ਬਰੇਕ ਕਾਂਡ 'ਚ  ਕੇ. ਐੱਲ. ਐੱਫ. ਦੇ ਅੱਤਵਾਦੀ ਦਾ ਗੈਂਗਸਟਰਾਂ ਦੇ ਨਾਲ ਭੱਜਣਾ ਵੀ ਇਸੇ ਚਰਚਾ ਦਾ ਇਕ  ਜਵਾਬ ਸੀ ਪਰ ਹੁਣ ਸਵਾਲ ਉਠਦਾ ਹੈ ਕਿ ਗੈਂਗਸਟਰਾਂ ਦੀ ਐੱਫ. ਬੀ. 'ਤੇ ਹੁਣ ਗੈਂਗਸਟਰਾਂ  ਦੇ ਐੱਫ. ਬੀ. ਤੋਂ ਵਟਸਐਪ ਗਰੁੱਪਾਂ 'ਚ ਸ਼ਾਮਲ ਹੋਣਾ ਕਿਤੇ ਕੋਈ ਸੋਚੀ ਸਮਝੀ ਸਾਜਿਸ਼ ਤਾਂ ਨਹੀਂ?


Baljeet Kaur

Content Editor

Related News