ਫੇਸਬੁੱਕ ''ਤੇ ਸ਼ਾਤਿਰ ਠੱਗ ਨੇ ਲੱਭਿਆ ਠੱਗੀ ਨਵਾਂ ਤਰੀਕਾ, ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ

Thursday, Jul 23, 2020 - 09:46 AM (IST)

ਜਲੰਧਰ (ਸੁਧੀਰ) : ਅੱਜ ਠੱਗੀ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਸ਼ਾਤਿਰ ਠੱਗ ਨੇ ਇਕ ਫੇਸਬੁੱਕ ਦੀ ਫਰਜ਼ੀ ਆਈ. ਡੀ. ਬਣਾ ਕੇ ਇਕ ਨੌਜਵਾਨ ਦੇ ਦੋਸਤਾਂ ਨੂੰ ਦੁਬਾਰਾ ਦੋਸਤ ਬਣਨ ਦੀ ਰਿਕਵੈਸਟ ਭੇਜ ਕੇ ਉਨ੍ਹਾਂ ਤੋਂ ਹਜ਼ਾਰਾਂ ਰੁਪਏ ਮੰਗ ਲਏ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕੁਝ ਦੇਰ ਵਿਚ ਹੀ ਉਕਤ ਨੌਜਵਾਨ ਨੂੰ ਜਲੰਧਰ ਹੀ ਨਹੀਂ ਬਲਕਿ ਪੰਜਾਬ ਦੇ ਕਈ ਸ਼ਹਿਰਾਂ ਵਿਚੋਂ ਉਸ ਦੇ ਦੋਸਤਾਂ ਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ। ਆਪਣੇ ਦੋਸਤਾਂ ਕੋਲੋਂ ਸ਼ਾਤਰ ਠੱਗ ਦਾ ਕਾਰਨਾਮਾ ਸੁਣ ਕੇ ਉਸ ਦੇ ਹੋਸ਼ ਉੱਡ ਗਏ। 

ਇਹ ਵੀ ਪੜ੍ਹੋਂ : ਗਲੀ 'ਚ ਜਾ ਰਹੀ ਕੁੜੀ ਨਾਲ ਹੈਵਾਨੀਅਤ, ਕੀਤਾ ਸਮੂਹਿਕ ਜਬਰ-ਜ਼ਿਨਾਹ

ਇਸ ਸਬੰਧੀ ਜਾਣਕਾਰੀ ਦਿੰਦਿਆ ਅਜੇ ਚੋਪੜਾ ਭੋਲਾ ਨਿਵਾਸੀ ਗੋਪਾਲ ਨਗਰ ਨੇ ਦੱਸਿਆ ਕਿ ਇਕ ਸ਼ਾਤਿਰ ਠੱਗ ਨੇ ਉਸ ਦੇ ਫੇਸਬੁੱਕ ਆਈ. ਡੀ. ਤੋਂ ਉਸ ਦੀ ਫੋਟੋ ਦਾ ਸਟੀਕਰ ਸਕਰੀਨ ਸ਼ਾਰਟ ਕਰ ਕੇ ਪਹਿਲਾਂ ਇਕ ਨਵੀਂ ਉਸ ਦੇ ਨਾਮ ਦੀ ਫਰਜ਼ੀ ਫੇਸਬੁਕ ਆਈ. ਡੀ. ਬਣਾਈ, ਜਿਸ ਤੋਂ ਬਾਅਦ ਉਕਤ ਸ਼ਾਤਰ ਠੱਗ ਨੇ ਫਰਜ਼ੀ ਆਈ. ਡੀ. 'ਤੇ ਆਪਣੀ ਫੋਟੋ ਲਾ ਦਿੱਤੀ ਤਾਂ ਕਿ ਕਿਸੇ ਨੂੰ ਫਰਜ਼ੀ ਆਈ. ਡੀ ਦਾ ਸ਼ੱਕ ਨਾ ਹੋਵੇ, ਇਸ ਤੋਂ ਬਾਅਦ ਠੱਗ ਨੇ ਉਸ ਦੀ ਅਸਲੀ ਆਈ. ਡੀ. ਤੋਂ ਉਸ ਦੇ ਦੋਸਤਾਂ ਤੇ ਜਾਣਕਾਰਾਂ ਦੀ ਸੂਚੀ ਹਾਸਲ ਕਰ ਕੇ ਫਰਜ਼ੀ ਆਈ. ਡੀ. ਰਾਹੀਂ ਉਨ੍ਹਾਂ ਨੂੰ ਦੁਬਾਰਾ ਦੋਸਤ ਬਣਨ ਦੀ ਰਿਕਵੈਸਟ ਭੇਜੀ। ਇਸ ਦੇ ਨਾਲ ਹੀ ਕੁਝ ਦੋਸਤਾਂ ਨੇ ਉਕਤ ਰਿਕਵੈਸਟ ਨੂੰ ਸਵੀਕਾਰ ਵੀ ਕਰ ਲਿਆ। ਇਸ ਤੋਂ ਬਾਅਦ ਸ਼ਾਤਰ ਠੱਗ ਨੇ ਇਕ ਇਕ ਕਰ ਕੇ ਸਭ ਕੋਲੋਂ ਇਕ ਦਿਨ ਲਈ ਉਧਾਰ ਪੈਸੇ ਮੰਗਣ ਦੀ ਗੱਲ ਕਹੀ ਅਤੇ ਕਈਆਂ ਨੂੰ ਤਾਂ ਪੈਸੇ ਜਮ੍ਹਾ ਕਰਵਾਉਣ ਲਈ ਆਪਣੇ ਗੂਗਲ ਅਕਾਊਂਟ ਦੀ ਡਿਟੇਲ ਵੀ ਭੇਜ ਦਿੱਤੀ। 

ਇਹ ਵੀ ਪੜ੍ਹੋਂ : ਪਤੀ ਨੇ ਪ੍ਰੇਮਿਕਾ ਨਾਲ ਇਤਰਾਜ਼ਯੋਗ ਵੀਡੀਓ ਬਣਾ ਪਤਨੀ ਨੂੰ ਭੇਜੀ, ਦੇਖ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ

ਹੈਰਾਨੀ ਉਦੋਂ ਹੋਈ ਜਦੋਂ ਸ਼ਾਤਿਰ ਠੱਗ ਅਜੇ ਚੋਪੜਾ ਦੇ ਕੁਝ ਦੋਸਤਾਂ ਨਾਲ ਮੈਸੇਂਜਰ 'ਤੇ ਚੈਟਿੰਗ ਕਰਦਾ ਰਿਹਾ। ਕੁਝ ਦੋਸਤਾਂ ਨੇ ਤਾਂ ਚੈਟਿੰਗ 'ਤੇ ਹੀ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਪਰ ਕੁਝ ਨੇ ਤਾਂ ਅਜੇ ਚੋਪੜਾ ਵੱਲੋਂ ਪੈਸੇ ਮੰਗਣ ਦੀ ਗੱਲ ਹਜ਼ਮ ਨਹੀਂ ਹੋਈ, ਇਸ ਤੋਂ ਬਾਅਦ ਕੁਝ ਦੋਸਤਾਂ ਨੇ ਅਜੇ ਚੋਪੜਾ ਨਾਲ ਫੋਨ 'ਤੇ ਸੰਪਰਕ ਕੀਤਾ ਅਤੇ ਸਾਰੀ ਕਹਾਣੀ ਸੁਣਾਈ, ਜਿਸ ਨਾਲ ਉਸ ਦੇ ਹੋਸ਼ ਉੱਡ ਗਏ। ਅਜੇ ਚੋਪੜਾ ਨੇ ਦੱਸਿਆ ਕਿ ਉਹ ਇਸ ਸਬੰਧੀ ਸਵੇਰੇ ਸ਼ਾਤਿਰ ਠੱਗ ਖਿਲ਼ਾਫ਼ ਕਾਰਵਾਈ ਕਰਨ ਨੂੰ ਲੈ ਕੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇਣਗੇ। ਉਨ੍ਹਾਂ ਨੇ ਆਪਣੇ ਸਾਥੀਆਂ ਤੇ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਕਿ ਕੋਈ ਵੀ ਦੋਸਤ ਅਤੇ ਉਨ੍ਹਾਂ ਦਾ ਜਾਣਕਾਰ ਫੇਸਬੁੱਕ ਰਾਹੀਂ ਕਿਸੇ ਵੀ ਠੱਗ ਦੇ ਝਾਂਸੇ ਵਿੱਚ ਆ ਕੇ ਕੋਈ ਪੈਸਾ ਟਰਾਂਸਫਰ ਨਾ ਕਰੇ।


Baljeet Kaur

Content Editor

Related News