ਜਲੰਧਰ ਚੇਹੜੂ ਪੁੱਲ ਕੋਲੋਂ ਕੁੜੀ ਦੀ ਮਿਲੀ ਲਾਸ਼, ਫੈਲੀ ਸਨਸਨੀ

Friday, Aug 30, 2019 - 11:33 AM (IST)

ਜਲੰਧਰ ਚੇਹੜੂ ਪੁੱਲ ਕੋਲੋਂ ਕੁੜੀ ਦੀ ਮਿਲੀ ਲਾਸ਼, ਫੈਲੀ ਸਨਸਨੀ

ਜਲੰਧਰ (ਸੋਨੂੰ)—ਜਲੰਧਰ ਦੇ ਫਗਵਾੜਾ ਹਾਈਵੇਅ ਦੇ ਕੋਲ ਚੇਹੜੂ ਪੁੱਲ ਦੇ ਥੱਲੇ ਇਕ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਾਮ ਨੂੰ ਲੋਕਾਂ ਨੇ ਪੁੱਲ ਦੇ ਹੇਠਾਂ ਕੁੜੀ ਦੀ ਲਾਸ਼ ਨੂੰ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਪਹੁੰਚੀ ਚੇਹੜੂ ਚੌਕੀ ਦੀ ਪੁਲਸ ਨੇ ਕੁੜੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਫਗਵਾੜਾ ਦੇ ਸਿਵਿਲ ਹਸਪਤਾਲ ਭੇਜ ਦਿੱਤਾ ਗਿਆ ਹੈ। ਚੇਹੜੂ ਚੌਕੀ ਦੇ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਲੜਦੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਲਾਸ਼ ਨੂੰ ਸਿਵਿਲ ਹਸਪਤਾਲ ’ਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੁੜੀ ਰਾਮਾਮੰਡੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਲੜਕੀ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਬੁਰੀ ਤਰ੍ਹਾਂ ਗਲੀ ਹੋਈ ਹੈ। 


author

Shyna

Content Editor

Related News