ਤੇਜ਼ ਰਫਤਾਰ ਕਾਰ ਨੇ ਨੌਜਵਾਨ ਨੂੰ ਕੁਚਲਿਆ, ਮੌਤ

Sunday, Jul 21, 2019 - 10:07 AM (IST)

ਤੇਜ਼ ਰਫਤਾਰ ਕਾਰ ਨੇ ਨੌਜਵਾਨ ਨੂੰ ਕੁਚਲਿਆ, ਮੌਤ

ਜਲੰਧਰ (ਸੁਨੀਲ ਮਹਾਜਨ) : ਜਲੰਧਰ 'ਚ ਇਕ ਵਾਰ ਫਿਰ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 'ਚ ਭੀੜ ਭਰੇ ਬਾਜ਼ਾਰ 'ਚ ਕਾਰ ਸਵਾਰ ਨੇ ਲਾਪਰਵਾਹੀ ਨਾਲ ਕਾਰ ਚਲਾਉਂਦੇ ਹੋਏ ਕਈ ਵਾਹਨਾਂ ਨੂੰ ਟੱਕਰ ਮਾਰੀ ਤੇ ਸੜਕ 'ਤੇ ਜਾ ਰਹੇ ਤੇ ਫਿਰ ਸੜਕ 'ਤੇ ਜਾ ਰਹੇ ਇਕ ਨੌਜਵਾਨ ਨੂੰ ਕੁਚਲ ਦਿੱਤਾ ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਹਾਲਤ 'ਚ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਉਕਤ ਨੌਜਵਾਨ ਦੀ ਪਛਾਣ ਕਮਲਜੀਤ ਪੁੱਤਰ ਬਲਦੇਵ ਸਿੰਘ ਵਾਸੀ ਸਮਰਾਜ ਗੰਜ ਮੁਹੱਲਾ ਦੇ ਰੂਪ 'ਚ ਹੋਈ ਹੈ। ਘਟਨਾ ਜੋਤੀ ਚੌਕੀ ਦੇ ਨੇੜੇ ਦੀ ਦੱਸੀ ਜਾ ਰਹੀ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News