ਜਲੰਧਰ ਬੱਸ ਸਟੈਂਡ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

Tuesday, Aug 03, 2021 - 02:09 PM (IST)

ਜਲੰਧਰ (ਸੋਨੂੰ):  ਜੇਕਰ ਤੁਸੀਂ ਵੀ ਜਲੰਧਰ ਬੱਸ ਸਟੈਂਡ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਦਰਅਸਲ, ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਕਨਟ੍ਰੈਕਟ ਵਰਕਸ ਯੂਨੀਅਨ ਵਲੋਂ 4 ਘੰਟੇ ਲਈ ਜਲੰਧਰ ਦੇ ਸ਼ਹੀਦ -ਏ-ਆਜਮ ਭਗਤ ਸਿੰਘ ਇੰਟਰ ਸਟੇਟ ਬਸ ਟਰਮੀਨਲ ਨੂੰ ਬੰਦ ਕਰ ਦਿੱਤਾ ਗਿਆ।ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੱਸ ਸਟੈਂਡ ਦੇ ਗੇਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।ਜਿਸ ਨਾਲ ਬੱਸ ਸਟੈਂਡ ਦੇ ਅੰਦਰ ਬੱਸਾਂ ਦੀ ਆਵਾਜਾਈ ਠੱਪ ਹੋ ਗਈ ਹੈ।

ਇਹ ਵੀ ਪੜ੍ਹੋ : ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ

PunjabKesari

ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ’ਤੇ ਪਨਬਸ, ਪੀ.ਆਰ.ਟੀ.ਸੀ.ਅਤੇ ਪੰਜਾਬ ਰੋਡਵੇਜ਼ ਯੂਨੀਅਨਾਂ ਵਲੋਂ ਬੱਸ ਸਟੈਂਡ ’ਤੇ ਤਾਲੇ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਯੂਨੀਅਨ ਮੈਂਬਰ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨ, ਪਨਬਸ ਅਤੇ ਪੀ.ਆਰ.ਟੀ.ਸੀ. ’ਚ 1000 ਬੱਸਾਂ ਸ਼ਾਮਲ ਕਰਨ ਅਤੇ ਬਰਖ਼ਾਸਤ ਕੀਤੇ ਗਏ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਯੂਨੀਅਨ ਵਲੋਂ 26 ਜੁਲਾਈ ਦੀ ਹੜਤਾਲ ਕੀਤੀ ਗਈ ਸੀ ਅਤੇ 2 ਘੰਟੇ ਤੱਕ ਲਈ ਬੱਸ ਸਟੈਂਡ ਨੂੰ ਬੰਦ ਰੱਖਿਆ ਗਿਆ ਸੀ। 

ਇਹ ਵੀ ਪੜ੍ਹੋ : ਬੇਅਦਬੀ ਅਤੇ ਵਿਵਾਦਿਤ ਪੋਸਟਰ ਮਾਮਲੇ ’ਚ ਨਾਮਜ਼ਦ 6 ਡੇਰਾ ਪ੍ਰੇਮੀਆਂ ਦੀ ਹੋਈ ਪੇਸ਼ੀ, ਸੌਂਪੀਆਂ ਚਲਾਨ ਦੀਆਂ ਕਾਪੀਆਂ


Shyna

Content Editor

Related News