ਅਕਾਲੀ ਦਲ ਕੋਰੀਡੋਰ ਨੀਂਹ-ਪੱਥਰ ਸਮਾਗਮ ''ਚ ਵਧ-ਚੜ੍ਹ ਕੇ ਸ਼ਮੂਲੀਅਤ ਕਰੇਗਾ

11/25/2018 9:14:48 AM

ਜਲੰਧਰ (ਬਿਊਰੋ) : ਸ਼੍ਰੋਮਣੀ ਅਕਾਲੀ ਦਲ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਕੋਰੀਡੋਰ ਨੀਂਹ-ਪੱਥਰ ਸਮਾਗਮ ਵਿਚ ਵਧ-ਚੜ੍ਹ ਕੇ ਸ਼ਮੂਲੀਅਤ ਕਰੇਗਾ। ਇਸ ਸਬੰਧੀ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲਿਆ। ਕੋਰੀਡੋਰ ਦਾ ਨੀਂਹ-ਪੱਥਰ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਰੱਖਿਆ ਜਾ ਰਿਹਾ ਹੈ।

ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਮੁੱਚੀ ਲੀਡਰਸ਼ਿਪ, ਜਿਸ ਵਿਚ ਪਾਰਟੀ ਵਿਧਾਇਕ, ਐੱਮ. ਪੀਜ਼, ਕੋਰ ਕਮੇਟੀ ਮੈਂਬਰ, ਜ਼ਿਲਾ ਜਥੇਦਾਰ ਤੇ ਹੋਰ ਆਗੂ ਸ਼ਾਮਲ ਹੋਣਗੇ, 26 ਨਵੰਬਰ ਨੂੰ ਸਵੇਰੇ 8 ਵਜੇ ਡੇਰਾ ਬਾਬਾ ਨਾਨਕ ਸਾਹਿਬ ਦੇ ਗੁਰਦੁਆਰਾ  ਸਾਹਿਬ ਵਿਖੇ ਪਹੁੰਚਣਗੇ ਜਿਥੇ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਰਦਾਸ ਉਪਰੰਤ ਸਾਰੀ ਲੀਡਰਸ਼ਿਪ ਸੰਗਤ ਦੇ ਰੂਪ ਵਿਚ ਢੋਲਕੀਆਂ ਤੇ ਛੈਣੇ ਲੈ ਕੇ ਸ਼ਬਦ ਗਾਇਨ ਕਰਦੀ ਹੋਈ ਨੀਂਹ-ਪੱਥਰ ਵਾਲੀ ਥਾਂ 'ਤੇ ਪਹੁੰਚੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਵਧ-ਚੜ੍ਹ ਕੇ ਇਸ ਸਮਾਗਮ ਵਿਚ ਹਿੱਸਾ ਲਵੇ।


Baljeet Kaur

Content Editor

Related News