ਜਲੰਧਰ ''ਚ ਕੋਰੋਨਾ ਦਾ ਧਮਾਕਾ, 10 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

Monday, May 25, 2020 - 11:01 PM (IST)

ਜਲੰਧਰ ''ਚ ਕੋਰੋਨਾ ਦਾ ਧਮਾਕਾ, 10 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

ਜਲੰਧਰ,(ਰੱਤਾ) : ਕੋਰੋਨਾ ਮਹਾਂਮਾਰੀ ਤੋਂ ਹੁਣ ਭਾਵੇ ਬਥੇਰੇ ਲੋਕ ਲਾਪਰਵਾਹ ਹੋ ਗਏ ਹਨ ਪਰ ਅਜੇ ਵੀ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਜਲੰਧਰ 'ਚ ਅੱਜ ਦੇਰ ਰਾਤ ਕੋਰੋਨਾ ਦੇ 10 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਕੋਰੋਨਾ ਦਾ ਇਕ ਵੱਡਾ ਧਮਾਕਾ ਹੈ। ਇਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਰਕਰਾਰ ਹੈ।
ਦੱਸਣਯੋਗ ਹੈ ਕਿ ਅੱਜ ਦੁਪਹਿਰ ਵੀ ਕੋਰੋਨਾ ਵਾਇਰਸ ਦੇ 6 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਇਸ ਤੋਂ ਬਾਅਦ ਦੇਰ ਰਾਤ 10 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਜਿਸ ਨਾਲ ਸੋਮਵਾਰ ਨੂੰ ਕੋਰੋਨਾ ਦੇ 16 ਨਵੇਂ ਮਰੀਜ਼ਾਂ ਦਾ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਹੈ।  


author

Deepak Kumar

Content Editor

Related News