ਸ਼ੱਕੀ ਹਾਲਾਤ 'ਚ 19 ਸਾਲਾ ਲੜਕੇ ਦੀ ਮੌਤ
Wednesday, May 29, 2019 - 03:38 PM (IST)

ਜਲਾਲਾਬਾਦ (ਸੇਤੀਆ) - ਜਲਾਲਾਬਾਦ ਦੀ ਬਾਗ ਕਾਲੋਨੀ 'ਚ ਬੁੱਧਵਾਰ ਤੜਕਸਾਰ ਇਕ 19 ਸਾਲਾ ਲੜਕੇ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰੁਪਿੰਦਰ ਹਾਂਡਾ (ਰੋਬਿੰਨ) ਪੁੱਤਰ ਆਤਮਾ ਸਿੰਘ ਵਾਸੀ ਬਾਗ ਕਾਲੋਨੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰੁਪਿੰਦਰ ਦੇ ਪਿਤਾ ਪੰਜਾਬ ਪੁਲਸ 'ਚ ਤਾਇਨਾਤ ਹਨ ਅਤੇ ਉਨ੍ਹਾਂ ਦੀ ਡਿਊਟੀ ਬਾਹਰ ਲੱਗੀ ਹੋਈ ਸੀ। ਰੁਪਿੰਦਰ ਆਪਣੀ ਮਾਂ ਅਤੇ ਭੈਣਾਂ ਨਾਲ ਘਰ 'ਚ ਰਹਿ ਰਿਹਾ ਸੀ, ਜਿਨ੍ਹਾਂ ਨੂੰ ਅੱਜ ਸਵੇਰੇ ਉਸ ਦੀ ਲਾਸ਼ ਕਮਰੇ 'ਚੋਂ ਬਰਾਮਦ ਹੋਈ।