ਜ਼ਿਲ੍ਹਾ ਫਾਜ਼ਿਲਕਾ ਦੇ ਫ਼ੌਜੀ ਜਵਾਨ ਸਮੇਤ 5 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ

07/02/2020 6:01:47 PM

ਜਲਾਲਾਬਾਦ (ਸੇਤੀਆ): ਜ਼ਿਲ੍ਹਾ ਫਾਜ਼ਿਲਕਾ 'ਚ 5 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ 5 ਨਵੇ ਆਏ ਕੇਸਾਂ 'ਚ 2 ਕੁੜੀਆਂ 1 ਆਰਮੀ ਦੇ ਜਵਾਨ ਸਮੇਤ 3 ਪੁਰਸ਼ ਹਨ। ਉਨ੍ਹਾਂ ਦੱਸਿਆ ਕਿ 5 ਕੇਸ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ਅੰਦਰ ਹੁਣ 28 ਕੋਰੋਨਾ ਕੇਸ ਐਕਟਿਵ ਹੋ ਗਏ ਹਨ। ਉਨ੍ਹਾਂ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਕੁੜੀਆਂ ਜੋ ਹਨੂੰਮਾਨਗੜ੍ਹ ਤੋ ਆਈਆਂ ਸੀ, 1 ਪੁਰਸ਼ ਜੋ ਪਿੰਡ ਕੁਹਾੜਿਆ ਵਾਲਾ ਦਾ ਹੈ, ਜਿਸਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਤੇ 1 ਆਰਮੀ ਦਾ ਜਵਾਨ ਅਬੋਹਰ ਵਿਖੇ ਤਾਇਨਾਤ ਜੋ ਗੁਰਦਾਸਪੁਰ ਤੋ ਆਏ ਸੀ। ਇਸ ਤੋਂ ਇਲਾਵਾ ਅਬੋਹਰ ਨਵੀਂ ਆਬਾਦੀ ਦਾ ਰਹਿਣ ਵਾਲਾ ਪੁਰਸ਼, ਜਿਸਦੀ ਟ੍ਰੈਵਲ ਹਿਸਟਰੀ ਰਿਵਾੜੀ ਦੀ ਹੈ। ਮਰੀਜਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  3 ਬੱਚਿਆਂ ਦੇ ਬਾਪ ਦਾ ਪਿਆਰ ਨਾ ਚੜ੍ਹਿਆ ਪ੍ਰਵਾਨ ਤਾਂ ਜ਼ਹਿਰੀਲੀ ਚੀਜ਼ ਨਿਗਲ ਕੇ ਪ੍ਰੇਮੀ ਜੋੜੇ ਨੇ ਦਿੱਤੀ ਜਾਨ

ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਭਾਰਤ 'ਚ ਵੱਡੀ ਆਫ਼ਤ ਬਣੀ ਜਾ ਰਹੀ ਹੈ। ਦੇਸ਼ 'ਚ ਮਰੀਜ਼ਾਂ ਦਾ ਅੰਕੜਾ 6 ਲੱਖ ਤੋਂ ਪਾਰ ਪੁੱਜ ਗਿਆ ਹੈ। ਵੀਰਵਾਰ ਯਾਨੀ ਕਿ ਅੱਜ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ 'ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 19,148 ਨਵੇਂ ਮਾਮਲੇ ਸਾਹਮਣੇ ਆਏ ਹਨ।ਇਕ ਦਿਨ ਵਿਚ 434 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਮੌਤਾਂ ਦਾ ਅੰਕੜਾ 17,834 'ਤੇ ਪੁੱਜ ਗਿਆ ਹੈ। ਕੋਰੋਨਾ ਵਾਇਰਸ ਦੇ ਦੇਸ਼ ਵਿਚ ਕੁੱਲ ਮਾਮਲੇ ਵੱਧ ਕੇ 6,04,641 ਹੋ ਗਏ ਹਨ। ਜੇਕਰ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 3,59,860 ਲੋਕ ਇਸ ਬੀਮਾਰੀ ਤੋਂ ਨਿਜ਼ਾਤ ਪਾ ਚੁੱਕੇ ਹਨ। ਇਸ ਤਰ੍ਹਾਂ ਦੇਸ਼ ਅੰਦਰ ਕੋਰੋਨਾ ਦੇ ਸਰਗਰਮ ਮਾਮਲੇ 2,26,947 ਹਨ। 

ਇਹ ਵੀ ਪੜ੍ਹੋ: 2022 'ਚ ਪੰਜਾਬ ਦੀ ਰਾਜਨੀਤਕ ਪਿੱਚ 'ਤੇ ਖੁੱਲ੍ਹ ਕੇ ਬੈਟਿੰਗ ਕਰਨ ਦੇ ਰੌੰਅ 'ਚ ਨਵਜੋਤ ਸਿੱਧੂ


Shyna

Content Editor

Related News