ਜਲਾਲਾਬਾਦ : ਕੋਰੋਨਾ ਦੇ ਸ਼ੱਕੀ ਮਰੀਜ਼ ਨੂੰ ਚੈਕਅਪ ਤੋਂ ਬਾਅਦ ਦਿੱਤੀ ਛੁੱਟੀ, 15 ਦਿਨ ਘਰ 'ਚ ਰਹਿਣ ਦੀ ਹਿਦਾਇਤ

Thursday, Mar 26, 2020 - 05:59 PM (IST)

ਜਲਾਲਾਬਾਦ,(ਸੇਤੀਆ,ਸੁਮਿਤ,ਟੀਨੂੰ) : ਸਥਾਨਕ ਸਰਕਾਰੀ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਚੈਕਅਪ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ 15 ਦਿਨ ਤਕ ਘਰ 'ਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਸ਼ੱਕੀ ਮਰੀਜ਼ ਪੰਜਾਬ ਪੁਲਿਸ ਦਾ ਜਵਾਨ ਹੈ । ਇਸ ਸਬੰਧੀ ਸਿਵਿਲ ਹਸਪਤਾਲ ਦੇ ਡਾਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਹਲਕਾ ਗੁਰੂਹਸਹਾਏ ਨਾਲ ਸਬੰਧਤ ਪਿੰਡ ਸੇਖੜਾ ਨਾਲ ਦੇ ਪੰਜਾਬ ਪੁਲਸ 'ਚ ਤਾਇਨਾਤ ਜਸਪ੍ਰੀਤ ਸਿੰਘ ਪੁੱਤਰ ਰਾਕੇਸ਼ ਸਿੰਘ ਜੋ ਕਿ 15 ਦਿਨ ਪਹਿਲਾ ਆਨੰਦਪੁਰ ਸਾਹਿਬ ਹੋਲਾ-ਮੁਹੱਲਾ 'ਚ ਗਿਆ ਸੀ ਅਤੇ ਪਿਛਲੇ 10 ਦਿਨਾਂ ਤੋਂ ਹਲਕਾ ਬੁਖਾਰ, ਖਾਂਸੀ, ਜੁਕਾਮ ਤੇ ਛਾਤੀ 'ਚ ਬਲਗਮ ਆਦਿ ਦੇ ਸੰਕੇਤ ਸਨ। ਵੀਰਵਾਰ ਨੂੰ ਬਾਅਦ ਦੁਪਹਿਰ ਮਰੀਜ਼ ਵਲੋਂ ਡਾ. ਗੁਰਪ੍ਰੀਤ ਨੂੰ ਖੁਦ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਸਿਵਿਲ ਹਸਪਤਾਲ ਦੀ ਟੀਮ ਨੇ ਉਸ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਹਸਪਤਾਲ 'ਚ ਭਰਤੀ ਕੀਤਾ। ਜਿੱਥੇ ਮੁੱਢਲੀ ਜਾਂਚ ਪ੍ਰਕਿਰਿਆ 'ਚ ਸ਼ੱਕ ਪਾਏ ਜਾਣ ਤੋਂ ਬਾਅਦ ਉਸ ਦੇ ਸੀ. ਬੀ. ਸੀ. ਟੈਸਟ ਕੀਤੇ ਗਏ, ਜਿਸ 'ਚ ਨਾਰਮਲ ਸਿਮਟਮ ਪਾਏ ਗਏ ਹਨ। ਸਿਹਤ ਵਿਭਾਗ ਵਲੋਂ ਲਗਾਤਾਰ ਆਮ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਜਾਂ ਘਰ 'ਚ ਕੋਈ ਵੀ ਵਿਅਕਤੀ ਬਾਹਰ ਤੋਂ ਆਇਆ ਹੈ ਅਤੇ ਉਹ ਬੁਖਾਰ, ਖਾਂਸੀ, ਜੁਕਾਮ ਨਾਲ ਪੀੜਿਤ ਹੈ ਤਾਂ ਉਸ ਨੂੰ ਜਲਦੀ ਹੀ ਹਸਪਤਾਲ ਨਾਲ ਤਾਲਮੇਲ ਕਰਕੇ ਆਪਣਾ ਚੈਕਅਪ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ 'ਤੇ ਕੋਰੋਨਾ ਵਾਇਰਸ ਸਬੰਧੀ ਪਤਾ ਲਗਾਇਆ ਜਾ ਸਕੇ।


Deepak Kumar

Content Editor

Related News