ਸੁਖਬੀਰ ਦਾ ਕਿਲਾ ਤੋੜ ਕਾਂਗਰਸ ਦੇ ਰਮਿੰਦਰ ਆਵਲਾ ਨੇ ਜਲਾਲਾਬਾਦ ਤੋਂ ਕੀਤੀ ਜਿੱਤ ਦਰਜ

Thursday, Oct 24, 2019 - 04:39 PM (IST)

ਸੁਖਬੀਰ ਦਾ ਕਿਲਾ ਤੋੜ ਕਾਂਗਰਸ ਦੇ ਰਮਿੰਦਰ ਆਵਲਾ ਨੇ ਜਲਾਲਾਬਾਦ ਤੋਂ ਕੀਤੀ ਜਿੱਤ ਦਰਜ

ਫਿਰੋਜ਼ਪੁਰ— ਜਲਾਲਾਬਾਦ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਨੇ ਬੀਤੇ ਦਸ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਦੇ ਕਿਲੇ ਨੂੰ ਤੋੜ ਕੇ 76,098 ਵੋਟਾਂ ਹਾਸਲ ਕਰਕੇ ਅਤੇ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਨੂੰ 16,633 ਵੋਟਾਂ ਦੀ ਲੀਡ ਨਾਲ ਹਰਾ ਦਿੱਤਾ ਹੈ। 
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ  59,465 ਵੋਟਾਂ ਨਾਲ ਹਾਰ ਗਏ ਹਨ। ਦੱਸਿਆ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ ਅਤੇ ਜਲਾਲਾਬਾਦ ਨੂੰ ਉਹ ਆਪਣਾ ਘਰ ਦਸਦੇ ਰਹੇ ਹਨ।ਸ਼੍ਰੋਮਣੀ ਅਕਾਲੀ ਦਲ ਲਈ ਇਹ ਸੀਟ ਜਿੱਤਣੀ ਬੜੀ ਅਹਿਮ ਸੀ ਪਰ ਕਾਂਗਰਸ ਨੇ ਸੁਖਬੀਰ ਸਿੰਘ ਬਾਦਲ ਤੋਂ ਇਹ ਸੀਟ ਖੋਹ ਕੇ ਜਲਾਲਾਬਾਦ ਦੇ ਕਿਲੇ ਤੇ ਕਾਂਗਰਸ ਦਾ ਝੰਡਾ ਲਹਿਰਾ ਦਿੱਤਾ ਹੈ।


author

shivani attri

Content Editor

Related News