ਢਾਈ ਸਾਲਾਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ''ਚ ਜਲਾਲਾਬਾਦ ਤੋਂ ਹੀ ਚੋਣ ਲੜਾਂਗਾ : ਸੁਖਬੀਰ

Sunday, Sep 15, 2019 - 10:01 AM (IST)

ਢਾਈ ਸਾਲਾਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ''ਚ ਜਲਾਲਾਬਾਦ ਤੋਂ ਹੀ ਚੋਣ ਲੜਾਂਗਾ : ਸੁਖਬੀਰ

ਜਲਾਲਾਬਾਦ/ਫਾਜ਼ਿਲਕਾ (ਨਿਖੰਜ, ਨਾਗਪਾਲ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਦਾ 2 ਦਿਨਾ ਧੰਨਵਾਦੀ ਦੌਰਾ ਆਰੰਭ ਕੀਤਾ। ਇਸ ਦੌਰੇ ਦੇ ਤਹਿਤ ਪਹਿਲੇ ਦਿਨ ਡੇਢ ਦਰਜਨ ਪਿੰਡਾਂ ਦਾ ਦੌਰਾ ਕਰਕੇ ਉਨ੍ਹਾਂ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਦੇ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਮੰਡੀ ਅਰਨੀਵਾਲਾ ਨਾਲ ਸਬੰਧਤ ਇਨ੍ਹਾਂ ਪਿੰਡਾਂ 'ਚ ਜਿਥੇ ਹਰੇਕ ਪਿੰਡ ਦੇ ਵਾਸੀਆਂ ਨੇ ਸੁਖਬੀਰ ਬਾਦਲ ਦਾ ਜ਼ੋਰਦਾਰ ਸਵਾਗਤ ਕੀਤਾ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਪੱਕੇ ਤੌਰ 'ਤੇ ਜੁੜੇ ਹੋਣ ਦਾ ਭਰੋਸਾ ਵੀ ਦਿੱਤਾ।

ਸੁਖਬੀਰ ਸਿੰਘ ਬਾਦਲ ਨੇ ਆਉਣ ਵਾਲੀਆਂ ਜ਼ਿਮਨੀ ਚੋਣਾਂ, ਜਿਸ 'ਚ ਜਲਾਲਾਬਾਦ ਹਲਕੇ ਦਾ ਨਾਂ ਸ਼ਾਮਲ ਹੈ, ਦਾ ਜ਼ਿਕਰ ਕਰਦਿਆਂ ਸਪੱਸ਼ਟ ਕੀਤਾ ਕਿ ਜਿਸ ਵੀ ਸ਼ਖਸੀਅਤ ਨੂੰ ਜਲਾਲਾਬਾਦ ਤੋਂ ਟਿਕਟ ਮਿਲੇ, ਉਸ ਉਮੀਦਵਾਰ ਨੂੰ ਸੁਖਬੀਰ ਬਾਦਲ ਸਮਝ ਕੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ। ਉਨ੍ਹਾਂ ਦੱਸਿਆ ਕਿ ਜ਼ਿਮਨੀ ਚੋਣ ਤੋਂ ਬਾਅਦ ਢਾਈ ਸਾਲ ਉਪਰੰਤ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਉਹ ਜਲਾਲਾਬਾਦ ਤੋਂ ਹੀ ਵਿਧਾਨ ਸਭਾ ਦੀ ਚੋਣ ਲੜਨਗੇ ਅਤੇ ਲੋਕਾਂ ਦਾ ਕਦੇ ਵੀ ਸਾਥ ਨਹੀਂ ਛੱਡਣਗੇ। ਇਸ ਮੌਕੇ ਉਨ੍ਹਾਂ ਨਾਲ ਹਲਕਾ ਜਲਾਲਾਬਾਦ ਦੇ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ, ਸ਼੍ਰੋਮਣੀ ਅਕਾਲੀ ਦਲ ਜ਼ਿਲਾ ਫਾਜ਼ਿਲਕਾ ਦਿਹਾਤੀ ਦੇ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਐੱਸ. ਜੀ. ਪੀ. ਸੀ. ਦੀ ਕਾਰਜਕਾਰਨੀ ਦੇ ਮੈਂਬਰ ਜਥੇਦਾਰ ਸੂਬਾ ਸਿੰਘ ਡੱਬਵਾਲਾ ਆਦਿ ਵਰਕਰ ਹਾਜ਼ਰ ਸਨ।


author

rajwinder kaur

Content Editor

Related News